ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਸ਼ਸੀ ਥਰੂਰ ਨੇ ਸੰਸਦ ਦੇ ਆਉਣ ਵਾਲੇ ਮਾਨਸੂਨ ਸੈਸ਼ਨ ਨੂੰ ਲੈ ਕੇ ਬੁਧਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰ ਦੇਸ਼ ਦੀ ਸੰਸਦ ਨੂੰ ਨੋਟਿਸ ਬੋਰਡ ਬਣਾਉਣ ਦੀ ਕੋਸ਼ਿਸ਼ 'ਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਤੋਂ ਸਵਾਲ ਕਰਨਾ ਸੰਸਦੀ ਲੋਕਤੰਤਰ ਲਈ ਆਕਸੀਜ਼ਨ ਦੀ ਤਰ੍ਹਾਂ ਹੁੰਦਾ ਹੈ ਅਤੇ ਪ੍ਰਸ਼ਨਕਾਲ ਨਾਲ ਜੁੜੇ ਇਸ ਫ਼ੈਸਲੇ ਨੂੰ ਠੀਕ ਨਹੀਂ ਠਰਿਰਾਈਆ ਜਾ ਸਕਦਾ। ਥਰੂਰ ਨੇ ਟਵੀਟ ਕੀਤਾ, ''ਮੈਂ ਚਾਰ ਮਹੀਨੇ ਪਹਿਲਾਂ ਕਿਹਾ ਸੀ ਕਿ ਮਜ਼ਬੂਤ ਨੇਤਾ ਮਹਾਂਮਾਰੀ ਨੂੰ ਲੋਕਤੰਤਰ ਅਤੇ ਵਿਰੋਧ ਨੂੰ ਖ਼ਤਮ ਕਰਨ ਲਈ ਇਸਤੇਮਾਲ ਕਰ ਸਕਦੇ ਹਨ। ਸੰਸਦ ਸੈਸ਼ਨ ਨਾਲ ਜੁੜੀ ਨੋਟੀਫ਼ਿਕੇਸ਼ਨ ਰਾਹੀਂ ਐਲਾਨ ਕੀਤਾ ਕੀਤਾ ਗਿਆ ਹੈ ਕਿ ਇਸ ਬਾਰ ਪ੍ਰਸ਼ਨਕਾਲ ਨਹੀਂ ਹੋਵੇਗਾ। ਸਾਨੂੰ ਸੁਰਖਿਅਤ ਰਖਣ ਦੇ ਨਾਂ 'ਤੇ ਇਸ ਨੂੰ ਉਚਿਤ ਕਿਵੇਂ ਠਹਿਰਾਈਆ ਜਾ ਸਕਦਾ ਹੈ?