ਪੰਜਾਬ ਵਿਚ ਕੋਰੋਨਾ ਦਾ ਕਹਿਰ ਐਤਵਾਰ ਨੂੰ ਤਾਲਾਬੰਦੀ ਲਾਗੂ ਹੋਣ ਦੇ ਬਾਵਜੂਦ ਨਹੀਂ ਰੁਕਿਆ। ਅੱਜ ਸ਼ਾਮ ਤਕ ਜਿਥੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨੇ 6 ਹੋਰ ਜਾਨਾਂ ਲੈ ਲਈਆਂ ਹਨ। ਉਥੇ 170 ਹੋਰ ਨਵੇਂ ਪਾਜ਼ੇਟਿਵ ਮਾਮਲੇ ਵੀ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਆਏ ਹਨ। ਛੇ ਹੋਰ ਮੌਤਾਂ ਨਾਲ ਜਿਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 139 ਤਕ ਪਹੁੰਚ ਗਈ ਹੈ, ਉਥੇ ਕੁਲ ਪਾਜ਼ੇਟਿਵ ਅੰਕੜਾ ਵੀ 5000 ਤੋਂ ਪਾਰ ਹੋ ਗਿਆ ਹੈ।