ਪੰਜਾਬੀ ਗਾਇਕ ਹਰਜੀਤ ਹਰਮਨ ਤੇ ਸਪੀਡ ਰਿਕਾਰਡਸ ਕੰਪਨੀ ਦੇ ਮਾਲਕ ਬਲਵਿੰਦਰ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ। ਹਰਜੀਤ ਹਰਮਨ ਤੇ ਸਪੀਡ ਰਿਕਾਰਡਸ ਕੰਪਨੀ ਦੇ ਨਾਲ-ਨਾਲ ਗਾਇਕ ਕਰਨ ਔਜਲਾ 'ਤੇ ਕਮਿਸ਼ਨ ਵਲੋਂ ਕੁੜੀਆਂ ਦੀ ਤੁਲਨਾ ਸ਼ਰਾਬ, ਹਥਿਆਰਾਂ ਤੇ ਨਸ਼ੇ ਨਾਲ ਕਰਨ ਦੇ ਚਲਦਿਆਂ ਮਾਮਲਾ ਦਰਜ ਕੀਤਾ ਗਿਆ ਸੀ।