Friday, November 22, 2024
 

ਸੰਸਾਰ

ਗੂਗਲ ਨੂੰ ਇਟਲੀ ਵਿਚ ਲੱਗਿਆ 904 ਕਰੋੜ ਰੁਪਏ ਜ਼ੁਰਮਾਨਾ

May 14, 2021 06:24 PM

ਇਟਲੀ : ਤਕਨੀਕੀ ਖੇਤਰ ਵਿਚ ਅਪਣੀ ਮਜ਼ਬੂਤੀ ਕਾਰਨ ਗੂਗਲ ਨੂੰ ਅਪਣੀ ਮਨਮਰਜ਼ੀ ਕਰਨੀ ਭਾਰੀ ਪੈ ਗਈ ਹੈ। ਇਟਲੀ ਨੇ ਗੂਗਲ ’ਤੇ 904 ਕਰੋੜ ਰੁਪਏ ਜ਼ੁਰਮਾਨਾ ਲਗਾਇਆ ਹੈ।
ਦਰਅਸਲ ਗੂਗਲ ’ਤੇ ਦੋਸ਼ ਸੀ ਕਿ ਉਸ ਨੇ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਸਟੇਸ਼ਨ ਦਾ ਪਤਾ ਦੱਸਣ ਵਾਲੀ ਇਕ ਸਰਕਾਰੀ ਮੋਬਾਈਲ ਐਪ ਨੂੰ ਅਪਣੇ ਐਂਡ੍ਰਾਇਡ ਆਟੋ ਪਲੇਟਫਾਰਮ ’ਤੇ ਨਹੀਂ ਚੱਲਣ ਦਿੱਤਾ।
ਇਟਲੀ ਦੀ ਕੰਪੀਟੀਸ਼ਨ ਅਤੇ ਮਾਰਕਿਟ ਅਥਾਰਟੀ (ਏਜੀਸੀਐਮ) ਨੇ ਵੀ ਗੂਗਲ ਨੂੰ ਇਸ ਐਪ ਜੂਸਪਾਸ ਨੂੰ ਐਂਡਰਾਇਡ ਆਟੋ 'ਤੇ ਤੁਰੰਤ ਉਪਲਬਧ ਕਰਾਉਣ ਦੇ ਆਦੇਸ਼ ਦਿੱਤੇ ਹਨ।
ਏਜੀਸੀਐਮ ਨੇ ਕਿਹਾ ਕਿ ਲਗਭਗ ਹਰ ਦੂਜੇ ਸਮਾਰਟਫੋਨ ਵਿਚ ਇਸਤੇਮਾਲ ਕੀਤੇ ਜਾ ਰਹੇ ਓਪਰੇਟਿੰਗ ਸਿਸਟਮ ਐਂਡਰਾਇਡ ਤੋਂ ਮਿਲੇ ਏਕਾਧਿਕਾਰ ਦੀ ਦੁਰਵਰਤੋਂ ਕਰਕੇ ਉਸ ਨੇ ਮੁਕਾਬਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ।
ਏਜੀਸੀਐਮ ਨੇ ਕਿਹਾ ਕਿ ਗੂਗਲ ਨੇ ਅਪਣੇ ਐਪ ਸਟੋਰ ਗੂਗਲ ਪਲੇ ਦੀ ਵੀ ਦੁਰਵਰਤੋਂ ਕਰਕੇ ਐਪ ਨੂੰ ਉਪਭੋਗਤਾਵਾਂ ਤੱਕ ਪਹੁੰਚ ਨੂੰ ਸੀਮਤ ਕਰ ਦਿੱਤਾ। ਇਸ ਮਾਮਲੇ ਸਬੰਧੀ ਗੂਗਲ ਦੇ ਬੁਲਾਰੇ ਨੇ ਬਿਆਨ ਦਿੱਤਾ ਕਿ ਉਹ ਏਜੀਸੀਐਮ ਦੇ ਆਦੇਸ਼ ਨਾਲ ਸਹਿਮਤ ਨਹੀਂ ਹਨ ਅਤੇ ਇਸ ਖਿਲਾਫ ਪਟੀਸ਼ਨ ਦਰਜ ਕੀਤੀ ਜਾਵੇਗੀ।
ਦੱਸ ਦਈਏ ਕਿ ਇਟਲੀ ਵਿਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਵਧ ਗਈ ਹੈ। ਇਹਨਾਂ ਵਾਹਨਾਂ ਲਈ ਇਟਲੀ ਸਮੇਤ ਯੂਰਪੀਅਨ ਯੂਨੀਅਨ ਵਿਚ 95 ਹਜ਼ਾਰ ਪਬਲਿਕ ਚਾਰਜਿੰਗ ਸਟੇਸ਼ਨ ਬਣਾਏ ਗਏ। ਇਸ ਕਾਰਨ ਲੋਕਾਂ ਨੂੰ ਰਸਤੇ ਵਿਚ ਵਾਹਨ ਦੀ ਚਾਰਜਿੰਗ ਖਤਮ ਹੋਣ ਦੀ ਚਿੰਤਾ ਨਹੀਂ ਰਹਿੰਦੀ। ਸਹੂਲਤ ਨੂੰ ਹੋਰ ਵਧਾਉਣ ਲਈ ਇਟਲੀ ਦੀ ਸਰਕਾਰੀ ਸੰਸਥਾ ਏਨਿਲ ਦੀ ਇਕ ਸ਼ਾਖਾ ਐਕਸ ਨੇ ਜੂਸਪਾਸ ਨਾਮਕ ਐਪ ਬਣਾਇਆ। ਹੈ।
ਇਸ ਦੀ ਮਦਦ ਨਾਲ ਲੋਕ ਨਜ਼ਦੀਕੀ ਚਾਰਜਿੰਗ ਸਟੇਸ਼ਨ ਦਾ ਪਤਾ ਲਗਾ ਸਕਦੇ ਹਨ। ਗੂਗਲ ਨੇ ਅਪਣੇ ਐਂਡ੍ਰਾਇਡ ਆਟੋ ਪਲੇਟਫਾਰਮ ਉੱਤੇ ਇਸ ਐਪ ਨੂੰ ਚੱਲਣ ਨਹੀਂ ਦਿੱਤਾ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe