ਨਵੀਂ ਦਿੱਲੀ : ਕੋਰੋਨਾ ਵਾਇਰਸ ਸੰਕ੍ਰਮਣ ਦੇ ਕੇਸ ’ਚ ਮਾਮੂਲੀ ਕਮੀ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਆਗਾਮੀ 17 ਮਈ ਤਕ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ। ਇਸ ’ਚ ਵੱਡੀ ਗੱਲ ਇਹ ਹੈ ਕਿ ਇਸ ਦੌਰਾਨ ਦਿੱਲੀ ਮੈਟਰੋ ਰੇਲ ਨਿਗਮ ਦੁਆਰਾ ਸੰਚਾਲਿਤ ਟ੍ਰੇਨਾਂ ਦਾ ਸੰਚਾਲਨ ਵੀ ਨਹੀਂ ਕੀਤਾ ਜਾਵੇਗਾ। ਇਹ ਚੌਥੀ ਵਾਰ ਹੈ, ਜਦੋਂ ਦਿੱਲੀ ’ਚ ਲਾਕਡਾਊਨ ਵਧਾਇਆ ਗਿਆ ਹੈ। ਦਿੱਲੀ ’ਚ 19 ਅਪ੍ਰੈਲ ਤੋਂ ਲਾਕਡਾਊਨ ਚੱਲ ਰਿਹਾ ਹੈ।
ਇਸ ਦੌਰਾਨ ਦਿੱਲੀ ਨੇੜਲੇ ਉੱਤਰ ਪ੍ਰਦੇਸ਼ ’ਚ ਵੀ ਲਾਕਡਾਊਨ 17 ਮਈ ਤਕ ਵਧਾ ਦਿੱਤਾ ਗਿਆ ਹੈ। ਦਿੱਲੀ ਦੇ ਹਸਪਤਾਲਾਂ ’ਚ ਆਕਸੀਜਨ ਸੰਕਟ ’ਤੇ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਹੁਣ ਆਕਸੀਜਨ ਆ ਗਈ ਹੈ, ਤਾਂ ਹੁਣ ਦਿੱਲੀ ’ਚ ਕਿਸੇ ਨੂੰ ਹਾਲੇ ਆਕਸੀਜਨ ਦੀ ਕਮੀ ਨਹੀਂ ਹੋਣੀ ਚਾਹੀਦੀ। ਦਿੱਲੀ ’ਚ ਜਿੰਨੇ ਵੀ ਹਸਪਤਾਲ ਹਨ, ਉਹ ਆਪਣੇ ਬੈੱਡ ਵਧਾਉਣ ਅਤੇ ਹਰੇਕ ਜ਼ਿਲ੍ਹਾ ਅਧਿਕਾਰੀ ਆਪਣੇ-ਆਪਣੇ ਖੇਤਰ ’ਚ ਨਵੇਂ ਆਕਸੀਜਨ ਬੈੱਡ ਦੀ ਵਿਵਸਥਾ ਕਰਨ। ਨਾਲ ਹੀ, ਹਰੇਕ ਡੀਐੱਨ ਨੂੰ ਨਿਸ਼ਚਿਤ ਕਰਨਾ ਹੈ ਕਿ ਦਿੱਲੀ ’ਚ ਆਕਸੀਜਨ ਦੀ ਕਮੀ ਕਾਰਨ ਕਿਸੇ ਦੀ ਵੀ ਮੌਤ ਨਹੀਂ ਹੋਣੀ ਚਾਹੀਦੀ