ਨਿਊਯਾਰਕ : ਇਕ ਨਵੀਂ ਰੀਪੋਰਟ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਜਨਮ ਦਰ ਘਟ ਰਹੀ ਹੈ। ਇਹ ਰੀਪੋਰਟ ਵਿਚ ਪਿਛਲੇ ਸਾਲ ਜਨਮ ਦਰ ’ਚ ਚਾਰ ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਦਰਸਾਈ ਗਈ ਹੈ। ਇਹ ਗਿਰਾਵਟ ਪਿਛਲੇ ਸੌ ਸਾਲਾਂ ’ਚ ਸਭ ਤੋਂ ਘੱਟ ਹੈ। ਪਰਿਵਾਰਾਂ ’ਚ ਆਬਾਦੀ ਨੂੰ ਘੱਟ ਰੱਖਣ ਦਾ ਰੁਝਾਨ ਹਰ ਵਰਗ ਤੇ ਫਿਰਕੇ ’ਚ ਦੇਖਿਆ ਗਿਆ ਹੈ। ਨੌਜਵਾਨ ਜੋੜਾ ਤਾਂ ਪਰਿਵਾਰ ਸੀਮਤ ਰੱਖਣ ਦੀ ਮਾਨਸਿਕਤਾ ਕਾਫ਼ੀ ਸਮੇਂ ਤੋਂ ਰੱਖਦਾ ਹੈ। 30 ਤੋਂ 40 ਸਾਲ ਦੀ ਉਮਰ ਦੀਆਂ ਔਰਤਾਂ ’ਚ ਜਨਮ ਦਰ ਥੋੜ੍ਹੀ ਵਧੀ ਹੋਈ ਸੀ। ਪਿਛਲੇ ਸਾਲ ਇਸ ਵਰਗ ਦੀ ਉਮਰ ’ਚ ਵੀ ਜਨਮ ਦਰ ’ਚ ਗਿਰਾਵਟ ਰਹੀ। ਨਵੀਂ ਰਿਪੋਰਟ ਦੇ ਲੇਖਕ ਤੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਰੀਵੈਂਸ਼ਨ (ਸੀਡੀਸੀ) ਦੇ ਬ੍ਰੈਡੀ ਹੈਮਿਲਟਨ ਨੇ ਕਿਹਾ ਕਿ ਇਹ ਗਿਰਾਵਟ ਉਮਰਦਰਾਜ ਔਰਤਾਂ ’ਚ ਵੀ ਦੇਖਣ ਨੂੰ ਮਿਲੀ ਹੈ।
ਸੀਡੀਸੀ ਦੀ ਰਿਪੋਰਟ ਪਿਛਲੇ ਸਾਲ ਜਾਰੀ ਕੀਤੇ ਗਏ 99 ਫ਼ੀਸਦੀ ਜਨਮ ਸਰਟੀਫਿਕੇਟਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਰਿਪੋਰਟ ’ਚ ਕਿਹਾ ਗਿਾ ਹੈ ਕਿ ਜਨਮ ਦਰ ’ਚ ਗਿਰਾਵਟ ਦਾ ਪ੍ਰਮੁੱਖ ਕਾਰਨ ਕੋਰੋਨਾ ਮਹਾਮਾਰੀ ਦੌਰਾਨ ਚਿੰਤਾ, ਘਬਰਾਹਟ ਤੇ ਆਰਥਿਕ ਸਥਿਤੀ ’ਚ ਗਿਰਾਵਟ ਵੀ ਹੈ। ਸੀਡੀਸੀ ਦੇ ਖੋਜਕਰਤਾ ਹਾਲੇ ਜਨਮ ਦਰ ਘੱਟ ਹੋਣ ਦੇ ਹੋਰ ਕਾਰਨਾਂ ’ਤੇ ਵੀ ਖੋਜ ਕਰ ਰਹੇ ਹਨ।