Thursday, November 21, 2024
 

ਸੰਸਾਰ

ਅਮਰੀਕਾ ਨੇ ਅਣਮਿੱਥੇ ਸਮੇਂ ਲਈ ਰੱਦ ਕੀਤੀਆਂ ਵੀਜ਼ਾ ਸੇਵਾਵਾਂ

May 04, 2021 06:46 PM

ਵਾਸ਼ਿੰਗਟਨ : ਅਮਰੀਕਾ ਵਲੋਂ ਹੁਣ 3 ਮਈ 2021 ਤੋਂ ਸਾਰੀਆਂ ਨਿਯਮਤ ਵੀਜ਼ਾ ਸੇਵਾਵਾਂ ਨੂੰ ਅਗਲੀ ਸੂਚਨਾ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸ ਵਿਚ ਸਾਰੇ ਨਿਯਮਿਤ ਗੈਰ-ਪ੍ਰਵਾਸੀ ਵੀਜ਼ਾ ਇੰਟਰਵਿਊ ਦੇ ਨਾਲ-ਨਾਲ ਇੰਟਰਵਿਊ ਵੇਅਰ ਨਿਯੁਕਤੀਆਂ ਭਾਵ ਉਹ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਆਪਣਾ ਵੀਜ਼ਾ ਪਹਿਲਾਂ ਮਿਲੇ ਵੀਜ਼ੇ ਦੀ ਕੈਟਾਗਰੀ ਵਿੱਚ ਹੀ ਰੀਨਿਊ ਕਰਨਾ ਦਿੱਤਾ ਸੀ। ਇਸ ਦਾ ਐਲਾਨ ਹੈਦਰਾਬਾਦ ਵਿਚ ਮੌਜੂਦਾ ਅਮਰੀਕੀ ਵਣਜ ਦੂਤਾਵਾਸ ਵੱਲੋਂ 27 ਅਪ੍ਰੈਲ 2021 ਨੂੰ ਆਪਣੇ ਅਧਿਕਾਰਤ ਟਵਿਟਰ ਹੈਂਡਲ ਜ਼ਰੀਏ ਕੀਤਾ ਗਿਆ।
ਅਮਰੀਕਾ ਵੱਲੋਂ ਇਹ ਕਦਮ ਮੌਜੂਦਾ ਕੋਰੋਨਾ ਹਾਲਾਤ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ। ਇਸ ਦੇ ਇਲਾਵਾ ਵਣਜ ਦੂਤਾਵਾਸ ਨੇ ਦੱਸਿਆ ਕਿ ਸਾਰੇ ਨਿਯਮਿਤ ਅਮਰੀਕੀ ਨਾਗਰਿਕ ਸੇਵਾਵਾਂ ਦੀਆਂ ਨਿਯੁਕਤੀਆਂ ਨੂੰ ਵੀ 27 ਅਪ੍ਰੈਲ 2021 ਤੋਂ ਅਗਲੀ ਸੂਚਨਾ ਤੱਕ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਵਣਤ ਦੂਤਾਵਾਸ ਨੇ ਅੱਗੇ ਕਿਹਾ ਕਿ ਐਮਰਜੈਂਸੀ ਅਮਰੀਕੀ ਨਾਗਰਿਕ ਸੇਵਾਵਾਂ ਨੂੰ ਸਥਾਨਕ ਸਥਿਤੀ ਮੁਤਾਬਕ ਛੋਟ ਦਿੱਤੀ ਜਾਵੇਗੀ। ਇਸ ਦੌਰਾਨ ਅਮਰੀਕੀ ਵਣਜ ਦੂਤਾਵਾਸ ਵੱਲੋਂ ਸਾਰੀਆਂ ਐਮਰਜੈਂਸੀ ਐਪਲੀਕੇਸ਼ਨਾਂ ਨੂੰ ਤਵੱਜੋ ਦਿੱਤੀ ਜਾਏਗੀ।
ਇਸ ਦੇ ਨਾਲ ਹੀ ਦੱਸ ਦੇਈਏ ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਭਾਰਤ ’ਤੇ 4 ਮਈ ਭਾਵ ਅੱਜ ਤੋਂ ਯਾਤਰਾ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਗਿਆ ਸੀ, ਜੋ ਲਾਗੂ ਹੋ ਗਈ ਹੈ। ਹਾਲਾਂਕਿ ਇਸ ਯਾਤਰਾ ਪਾਬੰਦੀ ਤੋਂ ਅਮਰੀਕਾ ਵੱਲੋਂ ਵਿਦਿਆਰਥੀਆਂ, ਪੱਤਰਕਾਰਾਂ ਅਤੇ ਅਧਿਆਪਕਾਂ ਨੂੰ ਰਾਹਤ ਦਿੱਤੀ ਗਈ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe