Friday, November 22, 2024
 

ਰਾਸ਼ਟਰੀ

ਲਾਲੂ ਯਾਦਵ ਤਿੰਨ ਸਾਲ ਬਾਅਦ ਜੇਲ੍ਹ ’ਚੋਂ ਨਿਕਲੇ ਬਾਹਰ

April 30, 2021 09:59 PM

ਰਾਂਚੀ: ਲੰਬੀ ਲੜਾਈ ਅਤੇ ਕੋਰਟ-ਕਚਹਿਰੀ ਤੋਂ ਬਾਅਦ ਰਾਸ਼ਟਰੀ ਜਨਤਾ ਦਲ (ਰਾਜਦ) ਸੁਪਰੀਮੋ ਲਾਲੂ ਪ੍ਰਸਾਦ ਯਾਦਵ ਜੇਲ੍ਹ ਵਿੱਚੋਂ ਰਿਹਾਅ ਹੋ ਗਏ ਹਨ। 12 ਦਿਨ ਪਹਿਲਾਂ ਹਾਈਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਸੀ। ਲਾਲੂ ਝਾਰਖੰਡ ਦੇ ਦੁਮਕਾ ਖਜ਼ਾਨੇ ਵਿੱਚ ਨਜਾਇਜ਼ ਨਿਕਾਸੀ ਨਾਲ ਜੁੜੇ ਮਾਮਲੇ ਵਿੱਚ 19 ਮਾਰਚ 2018 ਤੋਂ ਸਜ਼ਾ ਕੱਟ ਰਹੇ ਸਨ।
ਝਾਰਖੰਡ ਹਾਈਕੋਰਟ ਨੇ ਬੀਤੀ 17 ਅਪ੍ਰੈਲ ਨੂੰ ਲਾਲੂ ਪ੍ਰਸਾਦ ਯਾਦਵ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ ਵਕੀਲਾਂ ਦੀ ਹੜਤਾਲ ਕਾਰਨ ਜ਼ਮਾਨਤ ਰਾਸ਼ੀ ਨਹੀਂ ਭਰੀ ਜਾ ਸਕੀ ਸੀ। ਬਾਰ ਕੌਂਸਲ ਆਫ਼ ਇੰਡੀਆ ਵੱਲੋਂ ਹੁਕਮ ਜਾਰੀ ਹੋਣ ਬਾਅਦ ਵੀਰਵਾਰ ਨੂੰ ਲਾਲੂ ਪ੍ਰਸਾਦ ਦੇ ਪੈਰਵੀਕਾਰ ਵਕੀਲ ਨੇ ਦੋ ਨਿੱਜੀ ਮੁਚਲਕੇ ਦਾਖ਼ਲ ਕੀਤੇ। ਇਨ੍ਹਾਂ ਮੁਚਲਕਿਆਂ ਨੂੰ ਕੋਰਟ ਨੇ ਸਹੀ ਪਾਇਆ ਅਤੇ ਇਸ ਨੂੰ ਬਿਰਸਾ ਮੁੰਡਾ ਕੇਂਦਰੀ ਕਾਰਾ ਹੋਟਵਾਰ ਦੇ ਜੇਲ੍ਹ ਸੁਪਰਡੈਂਟ ਕੋਲ ਭੇਜ ਦਿੱਤਾ। ਨਾਂਲ ਹੀ ਲਾਲੂ ਨੂੰ ਜੇਲ੍ਹ ਵਿੱਚੋਂ ਛੱਡਣ ਦਾ ਹੁਕਮ ਵੀ ਦਿੱਤਾ ਗਿਆ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਲਾਲੂ ਪ੍ਰਸਾਦ ਯਾਦਵ ਨੂੰ ਸੀਬੀਆਈ ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਦੀ ਅਦਾਲਤ ਨੇ 7-7 ਸਾਲ ਦੀ ਸਜ਼ਾ ਸੁਣਾਈ ਸੀ।
ਦੱਸ ਦੇਈਏ ਕਿ ਦੁਮਕਾ ਖਜ਼ਾਨਾ ’ਚੋਂ ਨਜਾਇਜ਼ ਨਿਕਾਸੀ ਦੇ ਮਾਮਲੇ ਵਿੱਚ ਲਾਲੂ ਪ੍ਰਸਾਦ ਨੇ ਜ਼ਮਾਨਤ ਲਈ ਅੱਧੀ ਸਜ਼ਾ ਪੂਰੀ ਕਰਨ ਦਾ ਦਾਅਵਾ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਵਿੱਚ ਸੀਬੀਆਈ ਦੀ ਅਦਾਲਤ ਨੇ ਲਾਲੂ ਪ੍ਰਸਾਦ ਨੂੰ 7-7 ਸਾਲ ਦੀ ਸਜ਼ਾ ਦੋ ਅਲੱਗ-ਅਲੱਗ ਧਾਰਾਵਾਂ ਵਿੱਚ ਸੁਣਾਈ ਸੀ। ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਨੇ ਦਾਅਵਾ ਕੀਤਾ ਸੀ ਕਿ ਉਹ ਅੱਧੀ ਸਜ਼ਾ ਪੂਰੀ ਕਰ ਚੁੱਕੇ ਹਨ। ਉੱਥੇ ਹੀ ਸੀਬੀਆਈ ਦਾ ਦਾਅਵਾ ਸੀ ਕਿ ਲਾਲੂ ਪ੍ਰਸਾਦ ਦੀ ਅੱਧੀ ਸਜ਼ਾ ਅਜੇ ਪੂਰੀ ਨਹੀਂ ਹੋਈ ਹੈ।

 

Have something to say? Post your comment

 
 
 
 
 
Subscribe