ਨਵੀਂ ਦਿੱਲੀ : ਭਾਰਤ ਦੇਸ਼ ਵਿਚ ਕੋਰੋਨਾ ਦਾ ਕਹਿਰ ਦੁਨੀਆ ਦੇ ਰਿਕਾਰਡ ਤੋੜ ਰਿਹਾ ਹੈ। ਅਜਿਹੇ ਸਮੇਂ ਵਿਚ ਭਾਰਤ ਦੇ ਸਿਸਟਮ ਵੀ ਫੇਲ ਹੁੰਦੇ ਨਜ਼ਰ ਆ ਰਹੇ ਹਨ ਇਸ ਹਾਲਤ ਵਿਚ ਵਿਦੇਸ਼ੀ ਹੋਰ ਦੇਸ਼ਾਂ ਦੀਆਂ ਸਰਕਾਰਾਂ ਭਾਰਤ ਦੀ ਮਦਦ ਕਰ ਰਹੀਆਂ ਹਨ। ਹੁਣ ਕੇਂਦਰੀ ਮੰਤਰੀਆਂ ਦੀ ਇਸੇ ਸੰਧਰਭ ਵਿਚ ਚਲ ਰਹੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਜਾ ਸਕਦਾ ਹੈ ਕਿ 3 ਮਈ ਤੋਂ 20 ਮਈ ਤਕ ਪੂਰੇ ਦੇਸ਼ ਵਿਚ ਤਾਲਾਬੰਦੀ ਲਾ ਦਿਤੀ ਜਾਵੇ। ਅੱਜ ਸ਼ਾਮ ਇਸ ਕੇਂਦਰੀ ਮੰਤਰੀਆਂ ਦੀ ਮੀਟਿੰਗ ਵਿਚ ਇਸ ਤੋਂ ਇਲਾਵਾ ਇਹ ਫ਼ੈਸਲਾ ਵੀ ਲਿਆ ਜਾ ਸਕਦਾ ਹੈ ਕਿ ਕੋਰੋਨਾ ਟੀਕਾ ਕਿਸ ਉਮਰ ਦੀ ਹੱਦ ਵਾਲਿਆਂ ਨੂੰ ਪਹਿਲਾਂ ਲਾਇਆ ਜਾਵੇ।