Friday, November 22, 2024
 

ਕਾਰੋਬਾਰ

ਨੀਦਰਲੈਂਡ ਨੇ ਵੀ ਭਾਰਤੀ ਹਵਾਈ ਉਡਾਣਾਂ ’ਤੇ ਲਾਈ ਪਾਬੰਦੀ

April 26, 2021 09:39 PM

ਐਮਸਟਰਡਮ (ਏਜੰਸੀਆਂ) : ਭਾਰਤ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਕਈ ਦੇਸ਼ ਯਾਤਰਾ ਪਾਬੰਦੀਆਂ ਲਗਾ ਚੁੱਕੇ ਹਨ। ਹੁਣ ਨੀਦਰਲੈਂਡ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਸੋਮਵਾਰ ਤੋਂ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਯਾਤਰੀ ਉਡਾਣਾਂ ਨੂੰ ਰੱਦ ਕਰ ਰਿਹਾ ਹੈ। ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਵੱਧ ਰਿਹਾ ਹੈ। ਸਪੁਤਨਿਕ ਨੇ ਡਚ ਐਵੀਏਸ਼ਨ ਮੰਤਰੀਆਂ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ 26 ਅਪ੍ਰੈਲ ਤੋਂ ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਫਲਾਈਟ ਬੈਨ ਲੱਗੇਗਾ। ਫਲਾਈਟ ਬੈਨ ਘੱਟੋ-ਘੱਟ 1 ਮਈ 00:01 ਵਜੇ ਸਵੇਰ ਤੱਕ ਰਹੇਗਾ। ਭਾਰਤ ਵਿਚ ਜਾਨਲੇਵਾ ਕੋਵਿਡ-19 ਦੀ ਦੂਜੀ ਲਹਿਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ ਪੰਜ ਰਾਜਾਂ- ਮਹਾਰਾਸ਼ਟਰ, ਉੱਤਰ ਪ੍ਰਦੇਸ਼ ਕਰਨਾਟਕ, ਗੁਜਰਾਤ ਅਤੇ ਕੇਰਲ ਵਿਚ ਦੇਸ਼ ਦੇ 54 ਫੀਸਦ ਮਾਮਲੇ ਸਾਹਮਣੇ ਆ ਰਹੇ ਹਨ।
   ਕੋਰੋਨਾ ਦੀ ਸਥਿਤੀ ਵਿਗੜਨ ਦੇ ਨਾਲ ਕਈ ਦੇਸ਼ਾਂ ਨੇ ਭਾਰਤੀ ਯਾਤਰੀਆਂ ’ਤੇ ਯਾਤਰਾ ਪਾਬੰਦੀ ਲਗਾ ਦਿੱਤੀ ਹੈ। ਹਾਂਗਕਾਂਗ ਵਿਚ ਮੰਗਲਵਾਰ ਨੂੰ ਖੇਤਰ ਵਿਚ ਕੋਵਿਡ-19 ਮਾਮਲਿਆਂ ਦੀ ਵੱਧਦੀ ਗਿਣਤੀ ਵਿਚ ਭਾਰਤ ਦੇ ਨਾਲ ਜੁੜਨ ਵਾਲੀਆਂ ਸਾਰੀਆਂ ਉਡਾਣਾਂ ਨੂੰ 14 ਦਿਨਾਂ ਲਈ ਮੁਲਤਵੀ ਕਰਨ ਦੀ ਘੋਸ਼ਣਾ ਕੀਤੀ ਸੀ। ਅਧਿਕਾਰੀਆਂ ਨੇ ਪਾਕਿਸਤਾਨ ਅਤੇ ਫਿਲੀਪੀਨਜ਼ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚ ਵੱਧਦੇ ਮਾਮਲਿਆਂ ਵਿਚ ਕੈਨੇਡਾ ਨੇ ਵੀਰਵਾਰ ਤੋਂ ਭਾਰਤ ਵਿਚ 30 ਦਿਨਾ ਲਈ ਯਾਤਰਾ ਉਡਾਣਾਂ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ।
   ਫ਼ਰਾਂਸ ਵਿਚ ਬੁਧਵਾਰ ਨੂੰ ਭਾਰਤ ਵਿਚ ਪਾਏ ਜਾਣ ਵਾਲੇ ਕੋਵਿਡ-19 ਵੈਰੀਐਂਟ ਦੇ ਪ੍ਰਸਾਰ ਨੂੰ ਰੋਕਣ ਲਈ ਆਉਣ ਵਾਲੇ ਦਿਨਾਂ ਵਿਚ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ 10 ਦਿਨਾਂ ਦਾ ਕੁਆਰੰਟੀਨ ਐਲਾਨਿਆ ਸੀ। ਹਾਲ ਹੀ ਵਿਚ ਯੂਕੇ ਨੇ ਸਾਵਧਾਨੀ ਵਜੋਂ ਯਾਤਰਾ ਲਈ ਭਾਰਤ ਨੂੰ ਰੈੱਡ ਲਿਸਟ ਵਿਚ ਪਾ ਦਿੱਤਾ। ਰੂਸੀ ਦੂਤਾਵਾਸ ਦੇ ਵੀਜ਼ਾ ਵਿਭਾਗ ਨੇ ਅਸਥਾਈ ਤੌਰ ’ਤੇ ਅਗਲੀ ਸੂਚਨਾ ਤੱਕ ਭਾਰਤ ਨਾਲ ਉਡਾਣਾਂ ਸੰਬੰਧੀ ਕੰਮ ਰੋਕ ਦਿੱਤਾ ਹੈ।ਅਮਰੀਕਾ ਨੇ ਵੀ ਆਪਣੇ ਲੋਕਾਂ ਲਈ ਭਾਰਤ ਯਾਤਰਾ ਸੰਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ।

 

Have something to say? Post your comment

 
 
 
 
 
Subscribe