Friday, November 22, 2024
 

ਸੰਸਾਰ

ਸਰਕਾਰੀ ਪੈਸੇ ਦੀ ਅੰਨੀ ਲੁੱਟ : ਬਿਨਾਂ ਕੰਮ ਕੀਤੇ ਲੈਂਦਾ ਰਿਹਾ 15 ਸਾਲ ਤਨਖ਼ਾਹ

April 24, 2021 08:42 PM

ਰੋਮ, ਇਟਲੀ (ਸੱਚੀ ਕਲਮ ਬਿਊਰੋ) : ਇਟਲੀ ਪੁਲਿਸ ਨੇ ਇਕ ਅਜਿਹਾ ਹੈਰਾਨੀ ਜਨਕ ਮਾਮਲਾ ਸਾਹਮਣੇ ਲਿਆਂਦਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ। ਇਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਹਸਪਤਾਲ ਦਾ ਕਰਮਚਾਰੀ ਪਿਛਲੇ 15 ਸਾਲਾਂ ਤੋਂ ਇਕ ਦਿਨ ਵੀ ਕੰਮ ’ਤੇ ਗਏ ਬੇਗੈਰ ਹਰ ਮਹੀਨੇ ਤਨਖ਼ਾਹ ਲੈ ਰਿਹਾ ਹੈ। ਅਜਿਹਾ ਕਰ ਕੇ ਉਸ ਨੇ ਪਿਛਲੇ 15 ਸਾਲਾਂ ਵਿਚ 5 ਲੱਖ 38 ਹਜ਼ਾਰ ਯੂਰੋ ਦੇ ਕਰੀਬ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਹੈ । ਪ੍ਰਾਪਤ ਵੇਰਵਿਆ ਅਨੁਸਾਰ ਵਿਅਕਤੀ ਨੇ 2005 ਵਿਚ ਅਪਣੀ ਨੌਕਰੀ ਛੱਡ ਦਿਤੀ ਸੀ ਤੇ ਹੁਣ ਉਸਦੀ ਉਮਰ 66 ਸਾਲ ਦੀ ਹੋ ਚੁੱਕੀ ਹੈ ਤੇ ਉਹ ਪੈਨਸ਼ਨ ਦੇ ਸੁਪਨੇ ਵੀ ਲੈ ਰਿਹਾ ਸੀ ਪਰ ਇਕ ਹੋਰ ਕੇਸ ਦੀ ਛਾਣਬੀਣ ਕਰਦਿਆ ਪੁਲਿਸ ਦੇ ਧਿਆਨ ਵਿਚ ਇਹ ਮਾਮਲਾ ਵੀ ਆ ਗਿਆ ਜਿਥੋ ਉਨਾਂ ਨੂੰ ਪਤਾ ਲੱਗਾ ਕਿ ਸਬੰਧਤ ਵਿਅਕਤੀ ਪਿਛਲੇ 15 ਸਾਲਾਂ ਤੋਂ ਧੋਖਾਧੜੀ ਕਰ ਕੇ ਪੈਸਾ ਵਸੂਲ ਰਿਹਾ ਹੈ। ਛਾਣਬੀਣ ਕਰ ਰਹੀ ਪੁਲਿਸ ਟੀਮ ਵਲੋਂ ਮਾਮਲੇ ਦੀ ਤਹਿ ਤਕ ਜਾਣ ਲਈ ਦਖਣੀ ਇਟਲੀ ਦੇ ਸ਼ਹਿਰ ਕਤਨਜਾਰੋ ਦੇ ਹਸਪਤਾਲ ਨਾਲ ਸਬੰਧਤ ਹੋਰ ਕਰਮਚਾਰੀਆਂ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਕਿਸ ਕਿਸ ਨਾਲ ਰਲ ਕੇ ਇਹ ਕਾਰਾ ਕਰ ਰਿਹਾ ਸੀ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe