Thursday, November 21, 2024
 

ਸੰਸਾਰ

ਵਿਛੜੀਆਂ ਜੁੜਵਾਂ ਭੈਣਾਂ , 36 ਸਾਲ ਬਾਅਦ ਇਸ ਤਰ੍ਹਾਂ ਮਿਲੀਆਂ

April 23, 2021 02:45 PM

ਫਲੋਰੀਡਾ : ਮਾਰਲੀ ਸਿਨਰਟ ਅਤੇ ਐਮਿਲੀ ਬੁਸ਼ਨੇਲ ਨਾਮ ਦੀਆਂ ਦੋ ਜੁੜਵਾਂ ਭੈਣਾਂ ਦੱਖਣੀ ਕੋਰੀਆ ਵਿਚ ਪੈਦਾ ਹੋਈਆਂ ਸਨ।ਇਸ ਮਗਰੋਂ ਦੋਵੇਂ ਭੈਣਾਂ ਨੂੰ ਅਲੱਗ-ਅਲੱਗ ਪਰਿਵਾਰਾਂ ਨੇ ਗੋਦ ਲੈ ਲਿਆ। ਉਨ੍ਹਾਂ ਦੀਆਂ ਜ਼ਿੰਦਗੀਆਂ ਇਕ-ਦੂਜੇ ਤੋਂ ਅਲੱਗ ਚੱਲ ਰਹੀ ਸੀ ਅਤੇ ਉਨ੍ਹਾਂ ਨੂੰ ਇਕ-ਦੂਜੇ ਦੇ ਬਾਰੇ ਪਤਾ ਵੀ ਨਹੀਂ ਸੀ। ਹੁਣ 36 ਸਾਲ ਬਾਅਦ ਜਾ ਕੇ ਦੋਹਾਂ ਨੇ ਜਦ ਇਕ-ਦੂਜੇ ਵੱਲ ਵੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਦੋਹਾਂ ਭੈਣਾਂ ਨੂੰ ਅਮਰੀਕੀ ਪਰਿਵਾਰਾਂ ਨੇ ਗੋਦ ਲਿਆ ਹੋਇਆ ਸੀ। ਮਾਲੀ ਫਲੋਰੀਡਾ ਪਹੁੰਚ ਗਈ ਅਤੇ ਐਮਿਲੀ ਪੈਂਸਿਲਵੇਨੀਆ। ਉਨ੍ਹਾਂ ਦੀਆਂ ਜ਼ਿੰਦਗੀਆਂ ਅਲੱਗ-ਅਲੱਗ ਚੱਲ ਰਹੀਆਂ ਸਨ ਪਰ ਐਮਿਲੀ ਨੂੰ 11 ਸਾਲ ਦੀ ਧੀ ਇਜਾਬੇਲ ਨੂੰ ਆਪਣੀ ਮਾਂ ਦੇ ਪਰਿਵਾਰ ਸਬੰਧੀ ਜਾਣਨਾ ਸੀ। ਇਜਾਬੇਲ ਨੇ 'ਗੁੱਡ ਮਾਰਨਿੰਗ ਅਮਰੀਕਾ' ਸ਼ੋਅ ਵਿਚ ਦੱਸਿਆ ਕਿ ਉਹ ਡੀ. ਐੱਨ. ਏ. ਟੈਸਟ ਚਾਹੁੰਦੀ ਸੀ ਕਿਉਂਕਿ ਉਸ ਦੀ ਮਾਂ ਨੂੰ ਗੋਦ ਲਿਆ ਗਿਆ ਸੀ ਅਤੇ ਉਨ੍ਹਾਂ ਦੇ ਪਰਿਵਾਰ ਉਹ ਜਾਣਨਾ ਚਾਹੁੰਦੀ ਸੀ। ਉਥੇ ਮਾਲੀ ਖੁਦ ਵੀ ਡੀ. ਐੱਨ. ਏ. ਟੈਸਟ ਕਰਾਉਣਾ ਚਾਹੁੰਦੀ ਸੀ।
ਮਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ 49.96 ਫੀਸਦੀ ਡੀ. ਐੱਨ. ਏ. ਮੈਚ ਵਾਲੀ ਇਜਾਬੇਲ ਮਿਲੀ ਤਾਂ ਉਸ ਨੂੰ ਸਮਝ ਆਇਆ ਕਿ ਉਹ ਉਸ ਦੀ ਜੁੜਵਾਂ ਭੈਣ ਦੀ ਧੀ ਹੈ। ਮਾਲੀ ਅਤੇ ਐਮਿਲੀ ਨੇ ਇਕ ਦੂਜੇ ਨਾਲ ਗੱਲਬਾਤ ਕੀਤੀ ਅਤੇ ਮਿਲਣ ਦਾ ਫੈਸਲਾ ਕੀਤਾ। ਐਮਿਲੀ ਦਾ ਆਖਣਾ ਹੈ ਕਿ ਪਹਿਲਾਂ ਉਹ ਡੀ. ਐੱਨ. ਏ. ਟੈਸਟ ਨਹੀਂ ਕਰਾਉਣਾ ਚਾਹੁੰਦੀ ਸੀ ਪਰ ਹੁਣ ਜਦ ਉਸ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਇਕ ਜੁੜਵਾਂ ਭੈਣ ਹੈ ਤਾਂ ਉਹ ਕਾਫੀ ਖੁਸ਼ ਹੈ। ਇੱਤੇਫਾਕ ਨਾਲ ਦੋਹਾਂ ਨੇ ਆਪਣੇ ਪ੍ਰਾਣ ਡੇ 'ਤੇ ਇਕੋ ਜਿਹੀ ਡ੍ਰੈੱਸ ਪਾਈ ਹੋਈ ਸੀ, ਹੇਅਰ-ਸਟਾਈਲ ਵੀ ਇਕੋ ਜਿਹਾ ਹੀ ਸੀ ਅਤੇ ਗਲੇ ਦਾ ਹਾਰ ਵੀ। ਦੋਹਾਂ ਨੂੰ ਹੁਣ ਤੱਕ ਇਸ ਦਾ ਯਕੀਨ ਨਹੀਂ ਆ ਰਿਹਾ ਕਿ ਉਹ ਇਕ-ਦੂਜੇ ਨੂੰ ਪਾ ਕੇ ਕਾਫੀ ਖੁਸ਼ ਹਨ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe