ਵਾਸ਼ਿੰਗਟਨ, 18 ਅਪ੍ਰੈਲ : ਅਮਰੀਕਾ ਵਿਚ ਹੁਣ ਪੁਲਿਸ ਦੇ ਨਾਲ ਨਾਲ ਰੋਬਟ ਪੁਲਿਸ ਵੀ ਤਿਆਰ ਕਰ ਲਈ ਗਈ ਹੈ। ਜਦ ਕਿ ਇਸ ਦੀ ਕਈ ਥਾਈ ਅਲੋਚਨਾ ਵੀ ਕੀਤੀ ਜਾ ਰਹੀ ਹੈ ਕਿ ਇਸ ਨਾਲ ਇਨਸਾਨ ਨੂੰ ਖ਼ਤਰਾ ਹੋ ਸਕਦਾ ਹੈ ਪਰ ਫਿਰ ਵੀ ਕਈ ਕਾਰਨਾਂ ਕਰ ਕੇ ਅਮਰੀਕੀ ਪ੍ਰਸ਼ਾਸਨ ਨੇ ਇਸ ਨੂੰ ਤਿਆਰ ਕਰ ਲਿਆ ਹੈ। ਇਸ ਰੋਬਟ ਪੁਲਿਸ ਦੀ ਖ਼ਬਰ ਨਾਲ ਅਮਰੀਕਾ ਵਿਚ ਹੱਲਾ ਮਚ ਗਿਆ। ਦਰਅਸਲ ਪੁਲਿਸ ਨਾਲ ਇਕ 'ਡਾਗ ਰੋਬਟ' ਆਪਣੇ 4 ਪੈਰਾਂ 'ਤੇ ਚਲ ਰਿਹਾ ਸੀ ਉਹ ਲੋਕਾਂ ਅਤੇ ਗੱਡੀਆਂ ਤੋਂ ਬੱਚਦੇ ਹੋਏ ਅੱਗੇ ਵਧ ਰਿਹਾ ਸੀ। ਇਹ ਨਜ਼ਾਰਾ ਕਿਸੇ ਸਾਇੰਸ ਫਿਕਸ਼ਨ ਫਿਲਮ ਜਿਹਾ ਸੀ। ਇਥੇ ਦਸ ਦਈਏ ਕਿ ਨਿਊਯਾਰਕ ਸਿਟੀ ਕੌਂਸਲ ਨੇ ਪਿਛਲੀਆਂ ਗਰਮੀਆਂ ਵਿਚ ਬਿੱਲ ਪਾਸ ਕਰ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੂੰ ਉਸ ਕੋਲ ਮੌਜੂਦ ਸਰਵਿਲਾਂਸ ਦੇ ਉਪਕਰਣਾਂ ਸਬੰਧੀ ਦੱਸਣ ਨੂੰ ਮਜ਼ਬੂਰ ਕੀਤਾ ਸੀ। ਪੁਲਿਸ ਅਮਰੀਕਾ ਵਿਚ ਸਭ ਤੋਂ ਆਧੁਨਿਕ ਹੈ ਅਤੇ ਉਸ ਕੋਲ ਆਧੁਨਿਕ ਲਾਇਸੈਂਸ ਪਲੇਟ ਰੀਡਰਸ, ਸੈੱਲ-ਫੋਨ ਟ੍ਰੈਕਰ ਅਤੇ ਡ੍ਰੋਨ ਮੌਜੂਦ ਹਨ।
ਕਰੀਬ 33 ਕਿਲੋ ਭਾਰ ਵਾਲੇ ਇਸ ਰੋਬਟ ਡਾਗ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਇਹ ਡਾਗ ਕੈਮਰਿਆਂ, ਕਮਿਊਨਿਕੇਸ਼ਨ ਸਿਸਟਮ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈੱਸ ਸੀ। ਲੋਕਾਂ ਦਾ ਆਖਣਾ ਹੈ ਕਿ ਇਹ ਰੋਬਟ ਹਰ ਰੋਜ਼ ਵੱਧਦੀ ਪੁਲਿਸ ਦੀ ਤਾਕਤ ਦਾ ਪ੍ਰਤੀਕ ਹੈ। ਪੁਲਿਸ ਜਲਦ ਹੀ ਇਸ ਦੀ ਵਰਤੋਂ ਇਕ ਹਥਿਆਰ ਦੇ ਰੂਪ ਵਿਚ ਕਰੇਗੀ। ਖਾਸ ਤੌਰ 'ਤੇ ਅਸ਼ਵੇਤਾਂ ਅਤੇ ਪੀਪਲ ਵਿਦ ਕਲਰ ਖਿਲਾਫ।
ਨਿਊਯਾਰਕ ਦੇ ਮੇਅਰ ਅਹੁਦੇ ਲਈ ਡੈਮੋਕ੍ਰੇਟ ਉਮੀਦਵਾਰ ਮਾਯਾ ਵਿਲੀ ਨੇ ਰੋਬੋਟ ਦੀ ਵਰਤੋਂ 'ਤੇ ਪੁਲਿਸ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਰੋਬੋਟ ਪੈਸੇ ਦੀ ਬਰਬਾਦੀ ਅਤੇ ਨਿਊਯਾਰਕ ਵਾਸੀਆਂ ਲਈ ਖਤਰਾ ਹੈ।