ਸਿਡਨੀ, 17 ਅਪ੍ਰੈਲ : ਗੂਗਲ ਨੇ ਐਂਡ੍ਰਾਇਡ ਮੋਬਾਇਲ ਰਾਹੀਂ ਇਹ ਡਾਟਾ ਇਕੱਠਾ ਕੀਤਾ ਸੀ। ਇਸ ਬਾਰੇ ਆਸਟ੍ਰੇਲੀਆ ਦੀ ਸੰਘੀ ਅਦਾਲਤ ਨੂੰ ਪਤਾ ਲੱਗਾ ਹੈ ਕਿ ਗੂਗਲ ਨੇ ਨਿੱਜੀ ਲੋਕੇਸ਼ਨ ਡਾਟਾ ਨੂੰ ਲੈ ਕੇ ਆਪਣੇ ਕੁਝ ਉਪਭੋਗਤਾਵਾਂ ਨੂੰ ਗੁੰਮਰਾਹ ਕੀਤੀ ਹੈ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏ.ਸੀ.ਸੀ.ਸੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਮਾਮਲੇ 'ਚ ਗੂਗਲ ਤੋਂ ਮੁਆਵਜ਼ੇ ਦੀ ਮੰਗ ਕਰੇਗਾ। ਹਾਲਾਂਕਿ, ਉਸ ਨੇ ਇਹ ਨਹੀਂ ਦੱਸਿਆ ਹੈ ਕਿ ਉਹ ਮੁਆਵਜ਼ੇ ਵਜੋਂ ਕਿੰਨੀ ਰਾਸ਼ੀ ਦੀ ਮੰਗ ਕਰੇਗਾ।
ਏ.ਸੀ.ਸੀ.ਸੀ. ਦੇ ਪ੍ਰਧਾਨ ਰਾਡ ਸਿਮਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਉਪਭੋਗਤਾਵਾਂ ਦੀ ਇਕ ਵੱਡੀ ਜਿੱਤ ਹੈ। ਖਾਸ ਕਰ ਕੇ ਉਨ੍ਹਾਂ ਉਪਭੋਗਤਾਵਾਂ ਦੀ, ਜੋ ਆਨਲਾਈਨ ਆਪਣੀ ਨਿੱਜਤਾ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਕੋਰਟ ਦੇ ਫੈਸਲੇ ਨੇ ਗੂਗਲ ਅਤੇ ਹੋਰ ਵੱਡੀ ਕੰਪਨੀਆਂ ਨੂੰ ਸਖਤ ਹੁਕਮ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੇ ਉਪਭੋਗਤਾਵਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਅਦਾਲਤ ਮੁਤਾਬਕ, ਗੂਗਲ ਦਾ ਇਹ ਦਾਅਵਾ ਗਲਤ ਸੀ ਕਿ ਉਸ ਨੇ ਜਨਵਰੀ 2017 ਤੋਂ ਦਸੰਬਰ 2018 ਦੌਰਾਨ ਲੋਕੇਸ਼ਨ ਹਿਸਟਰੀ ਸੈਟਿੰਗ ਰਾਹੀਂ ਸਿਰਫ ਜਾਣਕਾਰੀ ਇਕੱਠੀ ਕੀਤੀ।