ਹਰਿਆਣਾ : ਹਰਿਆਣਾ ਸਕੂਲ ਸਿੱਖਿਆ ਬੋਰਡ (ਬੀ.ਐੱਸ.ਈ.ਐੱਚ.) ਨੇ 12ਵੀਂ ਜਮਾਤ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਇਨ੍ਹਾਂ ਨਤੀਜਿਆਂ ਨੂੰ ਤੁਸੀਂ ਬੋਰਡ ਆਫ ਸਕੂਲ ਐਜ਼ੂਕੇਸ਼ਨ ਹਰਿਆਣਾ ਦੀ ਅਧਿਕਾਰਤ ਵੈੱਬਸਾਈਟ http://bseh.org.in/ 'ਤੇ ਜਾ ਕੇ ਦੇਖ ਸਕਦੇ ਹੋ। ਹਾਲਾਂਕਿ ਹਰਿਆਣਾ ਬੋਰਡ ਥਰਡ ਪਾਰਟੀ ਵੈੱਬਸਾਈਟ 'ਤੇ ਨਤੀਜੇ ਐਲਾਨ ਕਰਦਾ ਹੈ। ਵੈੱਬਸਾਈਟ 'ਤੇ ਲਿੰਗ ਨੂੰ ਐਕਟੀਵੇਟ ਕਰ ਦਿੱਤਾ ਗਿਆ ਹੈ ਅਤੇ ਹੁਣ ਤੁਸੀਂ ਆਪਣੇ ਨਤੀਜੇ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਹਰਿਆਣਾ ਬੋਰਡ ਦੀ 12ਵੀਂ ਦੀ ਪ੍ਰੀਖਿਆ 'ਚ 1, 91, 527 ਵਿਦਿਆਰਥੀ ਹਾਜ਼ਰ ਹੋਏ ਸਨ। 1, 42, 640 ਵਿਦਿਆਰਥੀ ਪਾਸੇ ਹੋਏ ਹਨ। 29, 688 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਹਰਿਆਣਾ ਬੋਰਡ 'ਚ 74.48 ਫੀਸਦੀ ਬੱਚੇ ਪਾਸ ਹੋਏ। ਦੀਪਕ ਕੁਮਾਰ ਨੇ 500 'ਚੋਂ 497 ਅੰਕਾਂ ਨਾਲ ਹਰਿਆਣਾ 12ਵੀਂ ਜਮਾਤ 'ਚ ਟਾਪ ਕੀਤਾ ਹੈ। ਮੁਸਕਾਨ ਭਾਰਦਾਵਜ ਨੇ 492 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ।
ਹਰਿਆਣਾ ਬੋਰਡ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਆਯੋਜਨ 7 ਮਾਰਚ ਤੋਂ 5 ਅਪ੍ਰੈਲ ਤੱਕ ਕੀਤਾ ਸੀ। ਇਸ ਵਾਰ 1.91 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ। ਹਾਲਾਂਕਿ ਅਜੇ ਹਰਿਆਣਾ ਬੋਰਡ ਨੇ 10ਵੀਂ ਜਮਾਤ ਦੇ ਨਤੀਜਿਆਂ ਨੂੰ ਜਾਰੀ ਕਰਨ ਦੀ ਕਿਸੇ ਤਾਰੀਕ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਅਗਲੇ 2-3 ਦਿਨਾਂ 'ਚ 10ਵੀਂ ਬੋਰਡ ਦੇ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਪਿਛਲੇ ਸਾਲ ਹਰਿਆਣਾ ਬੋਰਡ 'ਚ 10 ਦੇ ਨਤੀਜਿਆਂ 'ਚ 49 ਫੀਸਦੀ ਬੱਚੇ ਫੇਲ ਹੋ ਗਏ ਸ਼ਨ। ਇਸ ਨਤੀਜੇ ਦਾ ਐਲਾਨ 21 ਮਈ 2018 ਨੂੰ ਕੀਤਾ ਗਿਆ ਸੀ। ਹਾਲਾਂਕਿ ਪਿਛਲੇ ਸਾਲ 10ਵੀਂ ਜਮਾਤ 'ਚ ਲੜਕੀਆਂ ਦਾ ਪ੍ਰਦਰਸ਼ਨ ਚੰਗਾ ਰਿਹਾ। ਪਿਛਲੇ ਸਾਲ 55.34 ਫੀਸਦੀ ਲੜਕੀਆਂ ਨੇ 10ਵੀਂ ਜਮਾਤ 'ਚ ਸਫ਼ਲਤਾ ਹਾਸਲ ਕੀਤੀ ਸੀ।