ਵਾਸ਼ਿੰਗਟਨ (ਏਜੰਸੀਆਂ): 5 ਸਾਲ ਤੋਂ ਘੱਟ ਉਮਰ ਦੇ ਤਿੰਨ ਬੱਚਿਆਂ ਦੇ ਮ੍ਰਿਤਕ ਪਾਏ ਜਾਣਦੇ ਮਾਮਲੇ ਵਿਚ ਅਮਰੀਕਾ ਵਿਖੇ ਲਾਸ ਏਂਜਲਸ ਦੇ ਇਕ ਅਪਾਰਟਮੈਂਟ ਵਿਚੋਂ ਉਹਨਾਂ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲਿਲਿਯਾਨਾ ਕਾਰਿਲੋ (30) ਨਾਮ ਦੀ ਔਰਤ ਜੋ ਕਿ ਬੱਚਿਆਂ ਦੀ ਮਾਂ ਦਸੀ ਜਾ ਰਹੀ ਹੈ ਨੂੰ ਤੁਲਾਰੇ ਕਾਊਂਟੀ ਵਿਚ ਗ੍ਰਿਫ਼ਤਾਰ ਕੀਤਾ ਗਿਆ। ਲਾਸ ਏਂਜਲਸ ਦੀ ਪੁਲਿਸ ਨੇ ਦੱਸਿਆ ਕਿ ਬੱਚਿਆਂ ਦੀ ਦਾਦੀ ਜਦੋਂ ਆਪਣੇ ਕੰਮ ਤੋਂ ਘਰ ਪਰਤੀ, ਤਾਂ ਉਹਨਾਂ ਨੇ ਅਪਾਰਟਮੈਂਟ ਵਿਚ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ ਜਦਕਿ ਬੱਚਿਆਂ ਦੀ ਮਾਂ ਲਾਪਤਾ ਸੀ। ਦਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਉਮਰ ਤਿੰਨ ਸਾਲ ਤੋਂ ਘੱਟ ਪ੍ਰਤੀਤ ਹੁੰਦੀ ਹੈ। ਰਿਪੋਰਟ ਮੁਤਾਬਕ ਬੱਚਿਆਂ ਦੀ ਮੌਤ ਚਾਕੂ ਨਾਲ ਹਮਲਾ ਕੀਤੇ ਜਾਣ ਕਾਰਨ ਹੋਈ ਪਰ ਇਸ ਸੰਬੰਧ ਵਿਚ ਹਾਲੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਵਿਚ ਫਿਲਹਾਲ ਇਹ ਮਹਿਲਾ ਸ਼ੱਕੀ ਹੈ ਪਰ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਉਹਨਾਂ ਨੇ ਦੱਸਿਆ ਕਿ ਪੁਲਸ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਾਰਿਲੋ ਆਪਣੀ ਕਾਰ ਤੋਂ ਜਾ ਰਹੀ ਸੀ ਅਤੇ ਉਸ ਦਾ ਬੇਰਕਸਫੀਲਡ ਇਲਾਕੇ ਵਿਚ ਕਿਸੇ ਨਾਲ ਝਗੜਾ ਹੋਇਆ। ਉਸ ਨੇ ਆਪਣੀ ਕਾਰ ਛੱਡ ਦਿੱਤੀ ਅਤੇ ਕਿਸੇ ਹੋਰ ਦੀ ਕਾਰ ਖੋਹਣ ਮਗਰੋਂ ਉਸ ਵਿਚ ਸਵਾਰ ਹੋ ਕੇ ਚਲੀ ਗਈ। ਕਾਰਿਲੋ ਨੂੰ ਬੇਕਰਸਫੀਲਡ ਤੋਂ ਕਰੀਬ 160 ਕਿਲੋਮੀਟਰ ਉੱਤਰ ਵਿਚ ਤੁਲਾਰੇ ਕਾਊਂਟੀ ਦੇ ਪੋਂਡੇਰੇਸਾ ਇਲਾਕੇ ਵਿਚ ਹਿਰਾਸਤ ਵਿਚ ਲਿਆ ਗਿਆ।