ਤਸਮਾਨੀਆ (ਏਜੰਸੀਆਂ) : ਐਮ.ਪੀ. ਅਤੇ ਸਪੀਕਰ ਸੂ ਹਿਕੀ ਨੇ ਆਪਣੀਆਂ ਪਾਰਲੀਮਾਨੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਲਿਬਰਲ ਸੈਨੈਟਰ ਐਰਿਕ ਐਬਟ ’ਤੇ ਇਲਜ਼ਾਮ ਲਗਾਏ ਕਿ ਐਰਿਕ ਨੇ ਬਿ੍ਰਟਨੀ ਹਿਗਿੰਨਜ਼ ਬਾਰੇ ਇਤਰਾਜ਼ਯੋਗ ਸ਼ਬਦ ਬੋਲੇ ਸਨ ਤੇ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ 1 ਮਾਰਚ ਨੂੰ ਜਦੋਂ ਹੋਬਾਰਟ ਸਿਟੀ ਕਾਂਸਲ ਸਿਟੀਜ਼ਨਸ਼ਿਪ ਦੇ ਸਮਾਰੋਹ ਦੌਰਾਨ ਉਨ੍ਹਾਂ ਨੇ ਸ੍ਰੀ ਐਰਿਕ ਨੂੰ ਪੁੱਛਿਆ ਸੀ ਕਿ ਫੈਡਰਲ ਮੰਤਰੀ ’ਤੇ ਜੋ ਇਲਜ਼ਾਮ ਲਗਾਏ ਗਏ ਹਨ ਕਿ 30 ਸਾਲ ਪਹਿਲਾਂ ਉਨ੍ਹਾਂ ਨੇ ਇੱਕ ਮਹਿਲਾ ਦਾ ਸਰੀਰਕ ਸ਼ੋਸ਼ਣ ਕੀਤਾ ਸੀ ਤੇ ਫੇਰ ਉਕਤ ਮਹਿਲਾ ਨੇ ਹੁਣ ਜਦੋਂ ਇਸ ਦੀ ਸ਼ਿਕਾਇਤ ਕੀਤੀ ਤਾਂ ਫੇਰ ਅਜਿਹੇ ਹਾਲਾਤ ਬਣੇ ਕਿ ਉਸ ਨੂੰ ਖੁਦਕਸ਼ੀ ਹੀ ਕਰਨੀ ਪੈ ਗਈ ਤਾਂ ਇਸ ਬਾਬਤ ਉਨ੍ਹਾਂ ਦੀ ਕੀ ਰਾਇ ਹੈ.? ਤੇ ਇਸ ਦੇ ਜ਼ਿੰਮੇਵਾਰੀ ਕਿ੍ਰਸਟਿਨ ਪੋਰਟਰ ਹੀ ਹਨ? ਤਾਂ ਸ੍ਰੀ ਐਰਿਕ ਨੇ ਕਿਹਾ ਕਿ ‘ਹਾਂ’ ਪਰੰਤੂ ਇਸ ਵਿੱਚ ਡਰਨ ਦੀ ਕੋਈ ਗੱਲ ਹੀ ਨਹੀਂ ਹੈ ਕਿਉਂਕਿ ਸ਼ਿਕਾਇਤਕਰਤਾ ਤਾਂ ਹੁਣ ਜ਼ਿੰਦਾ ਹੀ ਨਹੀਂ ਹੈ ਅਤਾ ਦੇਸ਼ ਦਾ ਕਾਨੂੰਨ ਹੁਣ ਕਿ੍ਰਸਟਿਨ ਪੋਰਟਰ ਨੂੰ ਇਸ ਇਲਜ਼ਾਮ ਤੋਂ ਮੁਕਤ ਕਰ ਹੀ ਦੇਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬਿ੍ਰਟਨੀ ਹਿਗਿੰਨਜ਼ ਬਾਰੇ ਵੀ ਅਪਮਾਨ ਜਨਕ ਸ਼ਬਦ ਬੋਲੇ ਸਨ ਕਿ ਅਜਿਹੀ ਪਿਅੱਕੜ ਲੜਕੀ ਜਿਹੜੀ ਕਿ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ, ਉਪਰ ਕੌਣ ਵਿਸ਼ਵਾਸ਼ ਕਰ ਸਕਦਾ ਹੈ ਕਿ ਉਸਨੇ ਅਜਿਹੇ ਕਾਰਨਾਮੇ ਹੋਰ ਕਿੰਨੇ ਮੁਲਾਜ਼ਮਾਂ ਨਾਲ ਕੀਤੇ ਹੋਣਗੇ ਅਤੇ ਹੁਣ ਉਹ ਇਲਜ਼ਾਮ ਲਗਾ ਰਹੀ ਹੈ ਤਾਂ ਅਜਿਹੇ ਇਲਜ਼ਾਮਾਂ ਦੀ ਕੋਈ ਪੈਰਵੀ ਕਰਨੀ ਬਣਦੀ ਹੀ ਨਹੀਂ ਅਤੇ ਅਜਿਹੇ ਇਲਜ਼ਾਮ ਹਮੇਸ਼ਾ ਬੇਬੁਨਿਆਦ ਹੀ ਸਾਬਿਤ ਹੋ ਕੇ ਰਹਿ ਜਾਂਦੇ ਹਨ।