ਕਾਨਮਾਂਡੋ : ਤੈਅ ਸੀਮਾਂ ਤੋਂ ਵੱਧ ਵਿਦੇਸ਼ੀ ਕਰੰਸੀ ਰੱਖਣ 'ਤੇ 44 ਸਾਲਾ ਇਕ ਭਾਰਤੀ ਮਹਿਲਾ ਨੂੰ ਇਥੇ ਤਰੀਭੁਵਨ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਵੰਦਨਾ ਸੋਨੀ ਦੇ ਕੋਲ ਇਕ ਲੱਖ ਡਾਲਰ ਦੀ ਵਿਦੇਸ਼ੀ ਕਰੰਸੀ ਸੀ ਜਦਕਿ ਹਵਾਈ ਯਾਰਤੀ ਪੰਜ ਹਜ਼ਾਰ ਡਾਲਰ ਤੋਂ ਵੱਧ ਵਿਦੇਸੀ ਕਰੰਸੀ ਨਹੀਂ ਰੱਖ ਸਕਦਾ।
ਨੇਪਾਨ ਪੁਲਿਸ ਅਧਿਕਾਰੀ ਨੇ ਇਕ ਬਿਆਨ 'ਚ ਕਿਹਾ ਕਿ ਵੰਦਨਾ ਨੂੰ ਸਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁੰਬਈ ਜਾ ਰਹੇ ਨੇਪਾਲ ਏਅਰਲਾਇਨਜ਼ ਦੇ ਜਹਾਜ਼ 'ਚ ਸਵਾਰ ਹੋਣ ਲਈ ਜਾਂਦੇ ਸਮੇਂ ਉਸਦੇ ਹੈਂਡਬੈਗ ਵਿਚੋਂ ਵਿਦੇਸ਼ੀ ਕਰੰਸੀ ਬਾਰਮਦ ਹੋਈ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।