Friday, November 22, 2024
 

ਚੰਡੀਗੜ੍ਹ / ਮੋਹਾਲੀ

ਪੰਜਾਬ ਸੀ.ਸੀ.ਟੀ.ਐਨ.ਐਸ ਹੈਕਾਥੋਨ ਅਤੇ ਸਾਈਬਰ ਚੈਲੇਂਜ-2021 ਵਿੱਚ ਚੋਟੀ ਦਾ ਸਥਾਨ ਹਾਸਲ ਕਰਨ ਵਾਲੇ ਪੰਜਾਬ ਪੁਲਿਸ ਦੇ ਐਸ.ਆਈ. ਦਾ ਡੀ.ਜੀ.ਪੀ. ਕਮੈਂਡੇਸ਼ਨ ਡਿਸਕ ਨਾਲ ਕੀਤਾ ਜਾਵੇਗਾ ਸਨਮਾਨ

March 11, 2021 10:08 PM

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਦਿਨਕਰ ਗੁਪਤਾ ਨੇ ਅੱਜ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਹਰਪ੍ਰੀਤ ਸਿੰਘ, ਜਿਸਨੇ ਕਰਾਈਮ ਐਂਡ ਕਰਿਮੀਨਲ ਟਰੈਕਿੰਗ ਨੈੱਟਵਰਕ ਐਂਡ ਸਿਸਟਮਜ਼ (ਸੀ.ਸੀ.ਟੀ.ਐਨ.ਐਸ) ਹੈਕਾਥੋਨ ਅਤੇ ਸਾਈਬਰ ਚੈਲੇਂਜ-2021 ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ, ਨੂੰ ’ਡੀ.ਜੀ.ਪੀ. ਕਮੈਂਡੇਸ਼ਨ ਡਿਸਕ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ (ਐਨ.ਸੀ.ਆਰ.ਬੀ.) ਅਤੇ ਸਾਈਬਰ ਪੀਸ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ’ਤੇ 3 ਮਾਰਚ ਤੋਂ 5 ਮਾਰਚ 2021 ਤੱਕ ਇਹ ਵਰਚੁਅਲ ਰਾਸ਼ਟਰੀ ਪੱਧਰ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਉਮੀਦਵਾਰਾਂ ਨੇ ਤਿੰਨ ਸ਼ੇ੍ਰਣੀਆਂ ਜਿਨਾਂ ਵਿੱਚ ਐਨ.ਸੀ.ਆਰ.ਬੀ. ਆਈਟੀ ਐਪਲੀਕੇਸ਼ਨਾਂ ਵਿੱਚ ਸੁਧਾਰ ਸਬੰਧੀ ਵਿਚਾਰ, ਸਲਿਊਸ਼ਨ ਫਾਰ ਪਰਾਬਲਮ ਸਟੇਟਮੈਂਟਸ ਅਤੇ ਪੈਨ-ਇੰਡੀਆ ਰੋਲਆਊਟ ਲਈ ਪੁਲਿਸਿੰਗ ਵਾਸਤੇ ਨਵੀਆਂ ਆਈਟੀ ਐਪਲੀਕੇਸ਼ਨਾਂ ਦੀ ਪਛਾਣ ਸ਼ਾਮਲ ਹਨ, ਵਿੱਚ ਆਪਣੇ ਵਿਚਾਰ ਪੇਸ਼ ਕੀਤੇ।
ਐਸ.ਆਈ. ਹਰਪ੍ਰੀਤ ਸਿੰਘ, ਜੋ ਪੰਜਾਬ ਪੁਲਿਸ ਦੇ ਤਕਨੀਕੀ ਸੇਵਾਵਾਂ ਵਿੰਗ ਵਿੱਚ ਸਟੇਟ ਪ੍ਰੋਜੈਕਟ ਨਿਗਰਾਨ ਇਕਾਈ (ਐਸ.ਪੀ.ਐਮ.ਯੂ.) ਦੀ ਕੋਰ ਟੀਮ ਦੇ ਮੈਂਬਰ ਹਨ, ਨੇ ਐਨ.ਸੀ.ਆਰ.ਬੀ. ਆਈਟੀ ਐਪਲੀਕੇਸ਼ਨਾਂ ਵਿੱਚ ਸੁਧਾਰ ਸਬੰਧੀ ਆਪਣੇ ਵਿਚਾਰ ਪੇਸ਼ ਕਰਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ।
ਇਸ ਦੌਰਾਨ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਤਕਨੀਕੀ ਸੇਵਾਵਾਂ ਕੁਲਦੀਪ ਸਿੰਘ ਨੇ ਵੀ ਐਸ.ਆਈ. ਹਰਪ੍ਰੀਤ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

 

Have something to say? Post your comment

Subscribe