ਚੰਡੀਗੜ੍ਹ : ਹਰਿਆਣਾ ਦੇ ਸਿਖਿਆ ਮੰਤਰੀ ਕੰਵਰਪਾਲ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਸੂਬੇ ਵਿਚ 15 ਕਿਲੋਮੀਟਰ ਦੇ ਦਾਇਰੇ ਵਿਚ ਕੁੜੀਆਂ ਦੇ ਲਈ ਕਾਲਜ ਖੋਲਣ ਦੇ ਲਈ ਪ੍ਰਤੀਬੱਧ ਹੈ। ਹਰਿਆਣਾ ਵਿਧਾਨਸਭਾ ਵਿਚ ਪ੍ਰਸ਼ਨਕਾਲ ਦੌਰਾਨ ਇਕ ਸੁਆਲ ਦੇ ਜਵਾਬ ਨੇ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ।
ਸਿਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਬੇਟੀਆਂ ਦੀ ਸਿਖਿਆ ਦੇ ਪ੍ਰਤੀ ਗੰਭੀਰ ਹੈ। ਰਾਜ ਵਿਚ 15 ਕਿਲੋਮੀਟਰ ਦੇ ਘੇਰੇ ਵਿਚ ਕੁੜੀਆਂ ਦੇ ਲਈ ਕਾਲਜ ਖੋਲੇ ਜਾਣਗੇ, ਇਹ ਚਾਹੇ ਸਰਕਾਰੀ ਹੋਣ ਜਾਂ ਪ੍ਰਾਈਵੇਟ। ਸੋਹਨਾ ਵਿਚ ਸਰਕਾਰ ਕੰਨਿਆ ਕਾਲਜ ਖੋਲੇ ਜਾਣ ਦੇ ਸੁਆਲ 'ਤੇ ਸਿਖਿਆ ਮੰਤਰੀ ਨੇ ਕਿਹਾ ਕਿ ਸੋਹਨਾ ਦੇ 15 ਕਿਲੋਮੀਟਰ ਦੇ ਘੇਰੇ ਵਿਚ ਪਹਿਲਾਂ ਤੋਂ ਹੀ ਇਕ ਪ੍ਰਾਈਵੇਟ ਕਾਲਜ ਹੈ।ਅਜਿਹੇ ਕਾਲਜਾਂ ਵਿਚ ਸਟਾਫ ਦੀ ਕਾਫੀ ਨਿਯੁਕਤੀ ਦੇ ਸਬੰਧ ਵਿਚ ਪੁੱਛੇ ਗਏ ਪੂਰਕ ਸੁਆਲ 'ਤੇ ਕੰਵਰਪਾਲ ਨੇ ਇਸ ਦਿਸ਼ਾ ਵਿਚ ਕਾਫੀ ਵਿਵਸਥਾਵਾਂ ਕੀਤੇ ਜਾਣ ਦਾ ਭਰੋਸਾ ਦਿੱਤਾ।