ਸ਼ੋਪੀਆਂ (ਏਜੰਸੀਆਂ) : ਸ਼ੋਪੀਆਂ ਜ਼ਿਲੇ ਦੇ ਵਾਥੂ ਪਿੰਡ ਵਿਚ ਬੁੱਧਵਾਰ ਸਵੇਰ ਤੋਂ ਹੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਹੈ। ਪੁਲਿਸ ਨੂੰ ਬੁੱਧਵਾਰ ਸਵੇਰੇ ਜ਼ਿਲੇ ਦੇ ਵਾਥੂ ਪਿੰਡ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ 'ਤੇ 62 ਆਰਮੀ, ਸੀਆਰਪੀਐਫ ਅਤੇ ਪੁਲਿਸ ਕਰਮਚਾਰੀਆਂ ਦੀ ਸਾਂਝੀ ਟੀਮ ਨੇ ਪੂਰੇ ਪਿੰਡ ਨੂੰ ਘੇਰ ਲਿਆ ਅਤੇ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ, ਸੁਰੱਖਿਆ ਬਲਾਂ ਵੱਲੋਂ ਰਿਹਾਇਸ਼ੀ ਘਰਾਂ ਵਿੱਚ ਅੱਤਵਾਦੀ ਲੁਕੇ ਹੋਣ ਦੀ ਸੰਭਾਵਨਾ ਕਾਰਨ ਪਿੰਡ ਵਿੱਚ ਹਰ ਘਰ ਦੀ ਭਾਲ ਕੀਤੀ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਪਿੰਡ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਹਨ ਤਾਂ ਕਿ ਜੇ ਅੱਤਵਾਦੀ ਇਸ ਖੇਤਰ ਵਿਚ ਮੌਜੂਦ ਹੋਣ ਤਾਂ ਉਹ ਬਚ ਨਿਕਲਣ ਵਿਚ ਕਾਮਯਾਬ ਨਾ ਹੋ ਸਕਣ। ਫਿਲਹਾਲ ਸਰਚ ਆਪ੍ਰੇਸ਼ਨ ਜਾਰੀ ਹੈ।