ਜੰਮੂ-ਕਸ਼ਮੀਰ: ਕੰਗਨ ਚ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ
ਗੰਦਰਬਲ ( ਜੰਮੂ ਅਤੇ ਕਸ਼ਮੀਰ ) : ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਐਤਵਾਰ ਨੂੰ ਕੰਗਨ ਦੇ ਗੁੰਡ ਵਿੱਚ ਸੀਆਰਪੀਐਫ ਕੈਂਪ ਨੇੜੇ ਵਾਪਰੇ ਇੱਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਇੱਕ ਬੱਸ ਅਤੇ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ । ਸੜਕ ਹਾਦਸੇ ਵਿੱਚ 17 ਲੋਕ ਜ਼ਖਮੀ ਵੀ ਹੋਏ ।
ਬਲਾਕ ਮੈਡੀਕਲ ਅਫ਼ਸਰ, ਡਾ. ਅਰਸ਼ੀਦ ਬਾਬਾ ਨੇ ਕਿਹਾ, "ਇਹ ਇੱਕ ਮੰਦਭਾਗੀ ਘਟਨਾ ਹੈ। ਇਹ ਟੱਕਰ ਸੀਆਰਪੀਐਫ ਕੈਂਪ ਨੇੜੇ ਇੱਕ ਕਾਰ ਅਤੇ ਇੱਕ ਯਾਤਰੀ ਬੱਸ ਵਿਚਕਾਰ ਹੋਈ। ਕੁੱਲ 21 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਵਿੱਚੋਂ ਚਾਰ ਲੋਕਾਂ ਦੀ ਮੌਤ ਹੋ ਗਈ।"
ਉਨ੍ਹਾਂ ਕਿਹਾ, "ਜ਼ਖਮੀਆਂ ਵਿੱਚੋਂ ਦੋ ਨੂੰ ਹੱਡੀਆਂ ਅਤੇ ਜੋੜਾਂ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ, ਜਦੋਂ ਕਿ ਅੱਠ ਨੂੰ ਐਸਕੇਆਈਐਮਐਸ ਵਿੱਚ ਰੈਫਰ ਕੀਤਾ ਗਿਆ ਹੈ। ਪੰਜ ਤੋਂ ਛੇ ਲੋਕ ਨਿਗਰਾਨੀ ਹੇਠ ਹਨ ਅਤੇ ਸਥਿਰ ਹਾਲਤ ਵਿੱਚ ਹਨ। 2 ਲੋਕਾਂ ਦੀ ਹਾਲਤ ਗੰਭੀਰ ਹੈ ਅਤੇ ਉਮੀਦ ਹੈ ਕਿ ਉਹ ਵੀ ਜਲਦੀ ਠੀਕ ਹੋ ਜਾਣਗੇ।"