Friday, November 22, 2024
 

ਚੰਡੀਗੜ੍ਹ / ਮੋਹਾਲੀ

ਮੁੱਖ ਮੰਤਰੀ ਨੇ ਡਾ. ਕਰਨ ਸਿੰਘ ਨੂੰ 90ਵੇਂ ਜਨਮ ਦਿਨ ’ਤੇ ਵਧਾਈ ਦਿੱਤੀ

March 09, 2021 07:54 PM

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਘੇ ਸਿਆਸਤਦਾਨ ਡਾ. ਕਰਨ ਸਿੰਘ ਦੇ 90ਵੇਂ ਜਨਮ ਦਿਨ ’ਤੇ ਦਿਲੀ ਵਧਾਈ ਦਿੰਦਿਆਂ ਉਨ੍ਹਾਂ ਦੀ ਸਿਹਤਯਾਬੀ ਅਤੇ ਖੁਸ਼ਹਾਲ ਜ਼ਿੰਦਗੀ ਲਈ ਕਾਮਨਾ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਖੁਸ਼ੀ ਦੇ ਇਸ ਮੌਕੇ ਡਾ. ਕਰਨ ਸਿੰਘ ਨੂੰ ਟਵੀਟ ਕੀਤਾ, ’’ਤੁਸੀਂ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੋ ਅਤੇ ਪਰਮਾਤਮਾ ਤਹਾਨੂੰ ਚੰਗੀ ਸਿਹਤ ਅਤੇ ਖੁਸ਼ੀ ਭਰਿਆ ਲੰਮੇਰਾ ਜੀਵਨ ਬਖਸ਼ੇ।
ਇਹ ਦੱਸਣਯੋਗ ਹੈ ਕਿ ਮਹਾਰਾਜਾ ਡਾ. ਕਰਨ ਸਿੰਘ ਭਾਰਤੀ ਸਿਆਸਤ, ਸਮਾਜ ਸੇਵਾ ਅਤੇ ਕਵਿਤਾ ਦੀ ਮੰਨੀ-ਪ੍ਰਮੰਨੀ ਸ਼ਖਸੀਅਤ ਹਨ। ਕੈਪਟਨ ਅਮਰਿੰਦਰ ਸਿੰਘ ਦਾ ਡਾ. ਕਰਨ ਸਿੰਘ ਦੇ ਪਰਿਵਾਰ ਨਾਲ ਗੂੜਾ ਰਿਸ਼ਤਾ ਹੈ ਕਿਉਂ ਜੋ ਉਨ੍ਹਾਂ ਦੀ ਪੋਤਰੀ ਮ੍ਰਿਗਯੰਕਾ ਸਿੰਘ, ਮੁੱਖ ਮੰਤਰੀ ਦੇ ਪੜਦੋਹਤੇ ਨਿਰਵਾਨ ਸਿੰਘ ਨਾਲ ਵਿਆਹੀ ਹੋਈ ਹੈ। ਜੰਮੂ ਕਸ਼ਮੀਰ ਰਿਆਸਤ ਦੇ ਆਖਰੀ ਰਾਜਾ ਮਹਾਰਾਜਾ ਹਰੀ ਸਿੰਘ ਦੇ ਪੁੱਤਰ ਡਾ. ਕਰਨ ਸਿੰਘ ਨੇ ਚੜ੍ਹਦੀ ਉਮਰ ਵਿੱਚ ਭਾਰਤੀ ਗਣਤੰਤਰ ਦੀ ਸਥਾਪਨਾ ਦੌਰਾਨ 1947 ਤੋਂ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਨਾਲ ਨੇੜਿਓਂ ਕੰਮ ਕੀਤਾ।

 

Have something to say? Post your comment

Subscribe