ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਲਗਭਗ ਪਿਛਲੇ ਇਕ ਸਾਲ ਤੋਂ ਬੰਦ ਪਈ ਪੰਜਾਬ ਯੂਨੀਵਰਸਟੀ ਨੂੰ ਖੋਲ੍ਹਣ ਦੀ ਮੰਗ ਉਠਣ ਲੱਗੀ ਹੈ, ਕਈ ਵਿਦਿਆਰਥੀ ਸੰਗਠਨ ਅਜਿਹੀ ਮੰਗ ਕਰ ਚੁੱਕੇ ਹਨ। ਅੱਜ ਏ.ਬੀ.ਵੀ.ਪੀ. ਨੇ ਇਸੇ ਮੰਗ ਨੂੰ ਲੈ ਕੇ ਡੀ.ਸੀ ਦਫ਼ਤਰ ਸਾਹਮਣੇ ਅਣਮਿਥੇ ਸਮੇਂ ਲਈ ਧਰਨਾ ਆਰੰਭ ਕਰ ਦਿਤਾ। ਏ.ਬੀ.ਵੀ.ਪੀ. ਦੀ ਪੰਜਾਬ ਇਕਾਈ ਦੀ ਸਕੱਤਰ ਕੁਦਮਜੋਤ ਕੌਰ ਨੇ ਦਸਿਆ ਕਿ ਫਾਇਨਲ ਵਰ੍ਹੇ ਦੇ ਵਿਆਰਥੀਆਂ ਲਈ ਫ਼ਿਜੀਕਲ ਤੌਰ ’ਤੇ ਕਲਾਸਾਂ ਚਲਾਈਆਂ ਜਾਣ, ਪ੍ਰੀਖਿਆ ਦੇਣ ਲਈ ਆਨ-ਲਾਈਨ ਅਤੇ ਆਫ਼ ਲਾਈਨ ਦੀ ਸਹੂਲਤ ਹੋਵੇ, ਹੁਣ ਜਦੋਂ ਕਿ ਬਹੁਤ ਸਾਰੇ ਵਿਦਿਅਕ ਅਦਾਰੇ ਖੁਲ੍ਹ ਗਏ ਸਨ। ਪੀ.ਯੂ. ਨੂੰ ਵੀ ਬਿਨਾਂ ਦੇਰੀ ਖੋਲ੍ਹਿਆ ਜਾਣਾ ਚਾਹੀਦਾ ਹੈ ਅਤੇ ਸਾਰੇ ਹੋਸਟਲ ਅਤੇ ਲਾਇਬਰੇਰੀ ਵੀ ਖੋਲ੍ਹੀ ਜਾਵੇ, ਏ.ਬੀ.ਵੀ.ਪੀ. ਦੇ ਪੀ.ਯੂ. ਇਕਾਈ ਦੇ ਪ੍ਰਧਾਨ ਪਾਰਸ ਰਤਨ ਨੇ ਦਸਿਆ ਕਿ ਜਨਵਰੀ ਤੋਂ ਲੈ ਕੇ ਉਹ ਇਹ ਮੰਗ ਕਰ ਰਹੇ ਹਨ। ਪਰੰਤੂ ਪੀ.ਯੂ. ਪ੍ਰਸ਼ਾਸਨ ਸੁਣਨ ਨੂੰ ਤਿਆਰ ਨਹੀਂ, ਏ.ਬੀ.ਵੀ.ਪੀ ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਅੱਜ ਡੀਨ ਵਿਦਿਆਰਥੀ ਭਲਾਈ ਪ੍ਰੋ. ਐਸ.ਕੇ ਤੋਮਰ, ਧਰਨਾਕਾਰੀਆਂ ਕੋਲ ਗਏ ਅਤੇ ਮੰਗਾਂ ਪ੍ਰਤੀ ਅਸਹਿਮਤੀ ਦਰਸਾਉਣ ਲੱਗੇ, ਪਰੰਤੂ ਏ.ਬੀ.ਵੀ.ਪੀ ਮਗਾਂ ਮੰਨਣ ਤਕ ਧਰਨੇ ਲਈ ਅੜੇ ਰਹਿਣ ਦਾ ਦਾਅਵਾ ਕਰ ਰਹੇ ਹਨ।