ਵਾਸ਼ਿੰਗਟਨ, (ਏਜੰਸੀਆਂ) : ਬਾਈਡੇਨ ਸਰਕਾਰ ਨੇ ਪ੍ਰਵਾਸੀਆਂ ਦੇ ਹੱਕ ਵਿਚ ਕੰਮ ਕਰਨੇ ਸ਼ੁਰੂ ਕਰ ਦਿਤੇ ਹਨ ਅਤੇ ਇਸੇ ਲੜੀ ਵਿਚ ਹੁਣ ਅਮਰੀਕੀ ਪ੍ਰਤੀਨਿਧੀ ਸਭਾ ਵਿਚ ਤਿੰਨ ਸਾਂਸਦਾਂ ਨੇ ਐਚ-1ਬੀ ਵੀਜ਼ੇ ਨੂੰ ਲੈ ਕੇ ਇੱਕ ਬਿਲ ਪੇਸ਼ ਕੀਤਾ ਹੈ। ਜਿਸ ਵਿਚ ਨਿਓਕਤਾਵਾਂ ਨੂੰ ਅਮਰੀਕੀ ਕਰਮਚਾਰੀਆਂ ਦੀ ਬਜਾਏ ਵਿਦੇਸ਼ੀ ਕਰਮਚਾਰੀਆਂ ਨੂੰ ਜ਼ਿਆਦਾ ਭੁਗਤਾਨ ਦੇਣ ਦੀ ਗੱਲ ਸ਼ਾਮਲ ਹੈ। ਰਿਪਬਲਿਕਨ ਸਾਂਸਦਾਂ ਦੁਆਰਾ ਪੇਸ਼ ਇਸ ਬਿਲ ਵਿਚ ਉਨ੍ਹਾਂ ਨਿਯੋਕਤਾਵਾਂ ਨੂੰ ਐਚ-1ਬੀ ਧਾਰਕ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਤੋਂ ਰੋਕਣ ਦੀ ਗੱਲ ਹੈ ਜਿਨ੍ਹਾਂ ਨੇ ਅਮਰੀਕੀ ਕਰਮਚਾਰੀਆਂ ਨੂੰ ਹਾਲ ਹੀ ਵਿਚ ਲੰਬੀ ਛੁੱਟੀ 'ਤੇ ਭੇਜ ਦਿੱਤਾ ਹੈ।
ਇਸ ਬਿਲ ਵਿਚ ਉਨ੍ਹਾਂ ਵਿਦੇਸ਼ੀ ਕਰਮਚਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਉਨ੍ਹਾਂ ਦੇ ਨਿਯੋਕਤਾ ਲੰਬੀ ਛੁੱਟੀ 'ਤੇ ਭੇਜਣਾ ਚਾਹੁੰਦੇ ਹਨ। ਰਿਪਬਲਿਕਨ ਪਾਰਟੀ ਦੇ ਸਾਂਸਦ ਐਮਓ ਬਰੂਕਸ, ਮੈਟ ਅਤੇ ਗੂਡੇਨ ਵਲੋਂ ਪੇਸ਼ ਅਮਰੀਕੰਜ਼ ਜੌਬਸ ਫਸਟ ਐਕਟ ਵਿਚ ਇੰਮੀਗਰੇਸ਼ਨ ਅਤੇ ਕੌਮੀਅਤ ਕਾਨੂੰਨ ਵਿਚ ਜ਼ਰੂਰੀ ਬਦਲਾਅ ਕਰਕੇ ਐਚ1ਬੀ ਵੀਜ਼ਾ ਪ੍ਰੋਗਰਾਮ ਵਿਚ ਵੱਡੇ ਬਦਲਾਅ ਦਾ ਪ੍ਰਸਤਾਵ ਹੈ। ਦੱਸ ਦੇਈਏ ਕਿ ਸਾਬਕਾ ਰਾਸ਼ਟਰਪਤੀ ਟਰੰਪ ਵੀ ਇਸੇ ਤਰ੍ਹਾਂ ਦਾ ਕਾਨੂੰਨ ਲਿਆ ਕੇ ਵਿਦੇਸ਼ੀਆਂ ਦੀ ਬਜਾਏ ਦੇਸ਼ ਵਿਚ ਰੋਜ਼ਗਾਰ ਵਧਾਉਣਾ ਚਾਹੁੰਦੇ ਸੀ। ਤਿੰਨ ਸਾਂਸਦਾਂ ਦੁਆਰਾ ਪੇਸ਼ ਨਵੇਂ ਮਸੌਦੇ ਦੇ ਅਨੁਸਾਰ ਵਿਦੇਸ਼ੀ ਕਰਮੀ ਨੂੰ ਤਦ ਤੱਕ ਐਚ1ਬੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜਦ ਤੱਕ ਨਿਯੋਕਤਾ ਕਿਰਤ ਮੰਤਰੀ ਦੇ ਕੋਲ ਇਹ ਆਵੇਦਨ ਨਾ ਸੌਂਪ ਦੇਵੇ ਕਿ ਉਹ ਐਚ1ਬੀ ਵੀਜ਼ੇ ਧਾਰਕ ਨੂੰ ਅਮਰੀਕੀ ਨਾਗਰਿਕ ਜਾਂ ਕਾਨੂੰਨ ਸਥਾਈ ਨਾਗਰਿਕ ਕਰਮੀ ਨੂੰ ਮਿਲਣ ਵਾਲੇ ਸਾਲਾਨਾ ਤਨਖਾਹ ਤੋਂ ਜ਼ਿਆਦਾ ਸਾਲਾਨਾ ਮਿਹਨਤਾਨੇ ਦੀ ਪੇਸ਼ਕਸ਼ ਕਰ ਰਿਹਾ ਹੈ।