ਵਾਸ਼ਿੰਗਟਨ, (ਏਜੰਸੀਆਂ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਅਤੇ ਕਿਹਾ ਕਿ ਮੈ ਤੀਜੀ ਵਾਰ ਰਾਸ਼ਟਰਪਤੀ ਦੀ ਚੋਣ ਲੜਨ ਲਈ ਤਿਆਰ ਹਾਂ। ਟਰੰਪ ਨੇ ਅੱਗੇ ਕਿਹਾ ਕਿ ਮੇਰੇ ਨਾਲ ਚੋਣਾਂ ਸਮੇ ਹੇਰਾਫੇਰੀ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬਾਈਡੇਨ ਦੀਆਂ ਨੀਤੀਆਂ ਘਾਤਕ ਹਨ ਅਤੇ ਦੇਸ਼ ਦਾ ਨੁਕਸਾਨ ਕਰਨ ਵਾਲੀਆਂ ਹਨ। ਫਲੋਰੀਡਾ ਦੇ ਓਰਲੈਂਡੋ ਵਿਚ ਕੰਜ਼ਰਵੇਟਿਵ ਪੌਲੀਟੀਕਲ ਐਕਸ਼ਨ ਕਾਨਫਰੰਸ (ਸੀ.ਪੀ.ਏ.ਸੀ.) 2021 ਵਿਚ ਟਰੰਪ ਨੇ ਸ਼ਾਮਲ ਹੁੰਦੇ ਹੋਏ ਆਖਿਆ ਕਿ ਇਤਿਹਾਸ ਦੇ ਕਿਸੇ ਵੀ ਰਾਸ਼ਟਰਪਤੀ ਦੇ ਪਹਿਲੇ ਮਹੀਨੇ ਦੇ ਕਾਰਜਕਾਲ ਦੀ ਤੁਲਨਾ ਵਿਚ ਜੋਅ ਬਾਈਡੇਨ ਸਭ ਤੋਂ ਘਾਤਕ ਹਨ।
ਉਹਨਾਂ ਅਮਰੀਕਾ ਵਿਚ ਉਭਰਦੇ ਸਰਹੱਦੀ ਸੰਕਟ ਵੱਲ ਇਸ਼ਾਰਾ ਕਰਦੇ ਹੋਏ ਬਾਈਡੇਨ ਦੀ ਇਮੀਗ੍ਰੇਸ਼ਨ ਨੀਤੀ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਅਮਰੀਕਾ ਦੀ ਪ੍ਰਮੁੱਖ ਕਦਰਾਂ ਕੀਮਤਾਂ ਦੇ ਨਾਲ ਵਿਸ਼ਵਾਤਘਾਤ ਕਰਾਰ ਦਿੱਤਾ। ਉਹਨਾਂ ਨੇ ਕਿਹਾ, ''ਪਹਿਲਾਂ ਹੀ ਬਾਈਡੇਨ ਪ੍ਰਸ਼ਾਸਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਨੌਕਰੀ-ਵਿਰੋਧੀ, ਪਰਿਵਾਰ-ਵਿਰੋਧੀ, ਸਰਹੱਦਾਂ-ਵਿਰੋਧੀ, ਊਰਜਾ-ਵਿਰੋਧੀ, ਬੀਬੀਆਂ-ਵਿਰੋਧੀ ਅਤੇ ਵਿਗਿਆਨ-ਵਿਰੋਧੀ ਹਨ।
ਟਰੰਪ ਨੇ ਕਿਹਾ ਹੈ ਕਿ ਉਹ ਤੀਜੀ ਵਾਰ ਰਾਸ਼ਟਰਪਤੀ ਅਹੁਦੇ ਦੀ ਚੋਣਾਂ ਲੜ ਸਕਦੇ ਹਨ। ਟਰੰਪ ਨੇ ਐਤਵਾਰ ਨੂੰ ਕਿਹਾ, ''ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਅਮਰੀਕੀ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਮੁੱਖ ਕਾਰਜਕਾਰੀ ਦੇ ਤੌਰ 'ਤੇ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਵਿਚ ਅਸਫਲ ਰਹੇ ਹਨ।'