ਮਾਸਕੋ (ਏਜੰਸੀਆਂ): ਰੂਸ ਦੇ ਸਾਈਬੇਰੀਆ ਵਿਚ ਬਰਨੌਲ ਚਿੜੀਆਘਰ ਦਾ ਬਾਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਦਰਅਸਲ ਇਹ 8 ਮਹੀਨਿਆਂ ਦਾ ਬਾਘ ਆਪਣੀ ਮਾਂ ਦਾ ਧਿਆਨ ਖਿੱਚਣ ਲਈ ਗਾਣਾ ਗਾ ਰਿਹਾ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ।
ਵਿਟਾਸ ਨਾਮ ਦੇ ਇਸ ਬਾਘ ਨੇ ਆਪਣੀ ਮਾਂ ਦਾ ਧਿਆਨ ਖਿੱਚਣ ਲਈ ਉਸਨੂੰ ਬੁਲਾਉਣ ਲੱਗਾ ਤਾਂ ਉਸਦੀ ਆਵਾਜ਼ ਬਿਲਕੁਲ ਮਹੀਮ ਨਿਕਲਦੀ ਹੈ। ਸਾਈਬੇਰੀਆ ਵਿਚ ਬਰਨੌਲ ਚਿੜੀਆਘਰ ਦੇ ਇਸ ਬਾਘ ਦੀ ਆਵਾਜ਼ ਨੂੰ ਲੋਕਾਂ ਨੇ ਚਿੜਿਆ ਦੀ ਆਵਾਜ਼ ਵਰਗਾ ਦੱਸਿਆ। ਕੁੱਝ ਲੋਕਾਂ ਨੇ ਇਸਨੂੰ ਬੰਦਰ ਦੀ ਹਾਸੀ ਵਰਗਾ ਦੱਸ ਰਹੇ ਹਨ। ਇਹ ਕਿਸੇ ਖਤਰਨਾਕ ਬਾਘ ਦੀ ਦਿਹਾੜ ਵਰਗੀ ਬਿਲਕੁਲ ਨਹੀਂ ਸੀ। ਚਿੜਿਆਘਰ ਦਾ ਕਹਿਣਾ ਹੈ ਕਿ ਇਸ ਬਾਘ ਦੇ ਕਈ ਭਰਾ-ਭੈਣ ਹਨ। ਇਸਲਈ ਇਹ ਹਮੇਸ਼ਾ ਆਪਣੀ ਮਾਂ ਦਾ ਧਿਆਨ ਖਿੱਚਣ ਦੇ ਲਈ ਚਿਲਾਉਂਦਾ ਰਹਿੰਦਾ ਹੈ। ਇਹ ਉਦੋਂ ਤੱਕ ਆਵਾਜ਼ਾਂ ਕੱਢਦਾ ਹੈ, ਜਦੋਂ ਤੱਕ ਮਾਂ ਸਾਰੇ ਕੰਮ ਛੱਡ ਕੇ ਉਸ ਵੱਲ ਨਾ ਆ ਜਾਵੇ।
ਬਾਘਾਂ ਦੀਆਂ ਅਮੂਰ ਕਿਸਮਾਂ ਨੂੰ ਵਿਸ਼ਵ ਵਿੱਚ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਪਰ ਉਹ ਖਤਰੇ ਵਿੱਚ ਹਨ। ਪੂਰਬੀ ਰੂਸ ਵਿਚ ਉਨ੍ਹਾਂ ਦੇ ਕੁਦਰਤੀ ਘਰ ਵਿਚ ਸਿਰਫ 600 ਬਾਘ ਬਚੇ ਹਨ। ਯੂਐਸਐਸਆਰ ਦੇ ਖ਼ਤਮ ਹੋਣ ਤੋਂ ਬਾਅਦ, ਉਨ੍ਹਾਂ ਦਾ ਸ਼ਿਕਾਰ ਹੋਣ ਤੋਂ ਬਆਦ ਇੰਨਾਂ ਦੀ ਹੋਂਦ ਖ਼ਤਰੇ ਵਿੱਚ ਹੈ।