ਪੁਣੇ (ਏਜੰਸੀਆਂ) : ਪੁਣੇ ’ਚ ਮੁੜ ਲਾਕਡਾਊਨ ਵਰਗੇ ਹਾਲਾਤ ਬਣ ਗਏ ਹਨ। ਪੁਣੇ ਦੇ ਡਵੀਜ਼ਨ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ’ਚ ਰਾਤ 11 ਵਜੇ ਤੋਂ 6 ਵਜੇ ਤਕ ਨਾਈਟ ਕਰਫਿਊ ਰਹੇਗਾ। ਇਸ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਹੀ ਆਉਣ-ਜਾਣ ਦੀ ਮਨਜ਼ੂਰੀ ਹੋਵੇਗੀ। ਦੱਸ ਦਈਏ ਕਿ ਜ਼ਿਲ੍ਹੇ ਦੇ ਸਾਰੇ ਸਕੂਲ-ਕਾਲਜ 28 ਫਰਵਰੀ ਤਕ ਬੰਦ ਕਰ ਦਿੱਤੇ ਹਨ। ਨਵੀਆਂ ਗਾਈਡਲਾਈਨਜ਼ ਸੋਮਵਾਰ ਯਾਨੀ ਅੱਜ ਤੋਂ ਲਾਗੂ ਹੋਣਗੀਆਂ।
ਊਧਵ ਠਾਕਰੇ ਸਰਕਾਰ ’ਚ ਮੰਤਰੀ ਵਿਜੈ ਵਡੇਟੀਵਾਰ ਨੇ ਆਪਣੇ ਬਿਆਨ ’ਚ ਇਸ ਦੇ ਸੰਕੇਤ ਦਿੱਤੇ ਹਨ। ਵਿਜੈ ਵਡੇਟੀਵਾਰ ਨੇ ਕਿਹਾ ਕਿ ਨਾਗਪੁਰ, ਅਮਰਾਵਤੀ, ਯਵਤਮਾਲ ਵਰਗੇ ਜ਼ਿਲ੍ਹਿਆਂ ’ਚ ਵਧਦੇ Covid-19 ਮਾਮਲਿਆਂ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਇਨ੍ਹਾਂ ਜ਼ਿਲ੍ਹਿਆਂ ’ਚ ਰਾਤ ਕਰਫਿਊ ਲਗਾਉਣ ’ਤੇ ਵਿਚਾਰ ਕਰ ਰਹੀ ਹੈ। ਇਸ ’ਤੇ ਫੈਸਲਾ ਲੈਣ ਲਈ ਜਲਦ ਮੁੱਖ ਮੰਤਰੀ ਦੀ ਅਗਵਾਈ ’ਚ ਬੈਠਕ ਹੋਵੇਗੀ।