ਨਵੀਂ ਦਿੱਲੀ : ਟਰੈਕਰ ਮਾਰਚ ਕੱਢਦੇ ਹੋਏ ਕਿਸਾਨਾਂ ਦਾ ਕਾਫ਼ਲਾ ਲਾਲ ਕਿਲ੍ਹੇ ਪਹੁੰਚ ਗਿਆ ਹੈ। ਦੱਸ ਦਈਏ ਕਿ ਨਿਹੰਗ ਸਿੰਘਾਂ ਨੇ ਕੇਸਰੀ ਝੰਡਾ ਲਹਿਰਾਇਆ। ਉਧਰ ਦਿੱਲੀ ਪੁਲਿਸ ਵੀ ਪੂਰੀ ਮੁਸਤੈਦੀ ਨਾਲ ਕੰਮ ਲੈ ਰਹੀ ਹੈ।
ਜਾਣਕਾਰੀ ਮੁਤਾਬਕ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਕਿਸਾਨ ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋ ਗਏ ਹਨ ਤੇ ਝੰਡਾ ਲਹਿਰਾਇਆ ਹੈ। ਜਿਸ ਪਿੱਛੋਂ ਹਾਲਾਤ ਤਣਾਅ ਵਾਲੇ ਬਣਦੇ ਨਜ਼ਰ ਆ ਰਹੇ ਹਨ।
ਕਿਸਾਨਾਂ ਦਾ ਟਰੈਕਟਰ ਮਾਰਚ ਲਾਲ ਕਿਲ੍ਹੇ ਤੱਕ ਪਹੁੰਚ ਗਿਆ ਹੈ। ਪ੍ਰਦਰਸ਼ਨਕਾਰੀ ਕਿਸਾਨ ਦਿੱਲੀ-ਐਨਸੀਆਰ ਵਿੱਚ ਲਾਠੀਚਾਰਜ ਅਤੇ ਝੜਪਾਂ ਦੀਆਂ ਖਬਰਾਂ ਦੇ ਵਿਚਕਾਰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਗਏ ਹਨ।