ਵਿਕਟੋਰੀਆ : ਮੈਕਸਿਕੋ ਅਤੇ ਅਮਰੀਕੀ ਸਰਹੱਦ ਦੇ ਕੋਲ ਵਿਕਟੋਰੀਆ ਸ਼ਹਿਰ ਵਿਚ 19 ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਦੱਸਿਆ ਜਾਂਦਾ ਹੈ ਕਿ ਟੈਕਸਾਸ ਦੇ ਕੋਲ ਵਾਲੇ ਇਸ ਇਲਾਕੇ ਵਿਚ ਹਾਲ ਦੇ ਸਾਲਾਂ ਵਿਚ ਸੰਗਠਿਤ ਅਪਰਾਧ ਗਿਰੋਹਾਂ ਦੇ ਵਿਚ ਕਈ ਵਾਰ ਹਿੰਸਕ ਝੜਪਾਂ ਹੋ ਚੁੱਕੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸਾਰੀ ਲਾਸ਼ਾਂ ਕੈਮਰਾਜੋ ਦੇ ਬਾਹਰ ਸੜਕ ’ਤੇ ਮਿਲੀਆਂ ਹਨ। ਦਰਅਸਲ ਉਥੇ ਦੇ ਨਿਵਾਸੀਆਂ ਨੇ ਗੱਡੀ ਦੇ ਅੱਗ ਲੱਗਣ ਦੀ ਸ਼ਿਕਾਇਤ ਕੀਤੀ ਸੀ। ਜਾਂਚ ਕਰਨ ਤੇ ਅਧਿਕਾਰੀਆਂ ਨੂੰ ਦੋ ਸੜਦੀ ਹੋਈ ਗੱਡੀਆਂ ਮਿਲੀਆਂ। ਇੱਕ ਵਿਚ ਚਾਰ ਤੇ ਦੂਜੀ ਗੱਡੀ ਵਿਚ 15 ਲਾਸ਼ਾਂ ਮਿਲੀਆਂ।
ਉਨ੍ਹਾਂ ਦੱਸਿਆ ਕਿ ਸਾਰੀ ਲਾਸ਼ਾਂ ’ਤੇ ਗੋਲੀਆਂ ਦੇ ਨਿਸ਼ਾਨ ਸੀ ਲੇਕਿਨ ਘਟਨਾ ਸਥਾਨ ’ਤੇ ਕੋਈ ਖੋਖਾ ਨਹੀਂ ਮਿਲਿਆ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਸਾੜਨ ਤੋਂ ਪਹਿਲਾਂ ਕਿਤੇ ਹੋਰ ਮਾਰਿਆ ਗਿਆ। ਕੈਮਰਾਜੋ ਦੇ ਅਧਿਕਾਰੀ ਨੇ ਨਾਂ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਹੱਤਿਆ ਪਹਿਲਾਂ ਕੀਤੀ ਗਈ, ਲੇਕਿਨ ਲੋਕ ਇਸ ਦੀ ਰਿਪੋਰਟ ਕਰਨ ਤੋਂ ਡਰ ਰਹੇ ਸੀ।
ਗੌਰਤਲਬ ਹੈ ਕਿ ਕੈਮਰਾਜੋ ਡਰੱਗ ਦੀ ਤਸਕਰੀ ਅਤੇ ਪਰਵਾਸੀਆਂ ਦੇ ਪਾਰ ਕਰਨ ਦਾ ਬਹੁਤ ਵੱਡਾ ਅੱਡਾ ਹੈ। ਉਸ ਇਲਾਕੇ ’ਤੇ ਅਪਰਾਧੀਆਂ ਦਾ ਕਬਜ਼ਾ ਹੈ ਕਿਉਂਕ ਉਸ ਸਰਹੱਦ ਤੋਂ ਕੁਝ ਵੀ ਲੰਘਣ ’ਤੇ ਉਨ੍ਹਾਂ ਪੈਸੇ ਮਿਲਦੇ ਸੀ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਜਨਵਰੀ ਵਿਚ ਗੁਆਂਢ ਦੇ ਸ਼ਹਿਰ ਸਿਯੂਡਾਡ ਮਾਇਰ ਵਿਚ ਬੁਰੀ ਤਰ੍ਹਾਂ ਸੜੀ 21 ਲੋਕਾਂ ਦੀ ਲਾਸ਼ਾਂ ਮਿਲੀਆਂ ਸਨ। ਉਸ ਘਟਨਾ ਦੇ ਕੁਝ ਦਿਨ ਬਾਅਦ ਮੈਕਸਿਕੋ ਦੀ ਫ਼ੌਜ ਨੇ ਉਸ ਇਲਾਕੇ ਵਿਚ 11 ਹਥਿਆਰਬੰਦ ਲੋਕਾਂ ਨੂੰ ਮਾਰ ਦਿੱਤਾ ਸੀ।