ਵਾਸ਼ਿੰਗਟਨ : ਡੋਨਾਲਡ ਟਰੰਪ ਨੇ ਬੁਧਵਾਰ ਨੂੰ ਵਾਈਟ ਹਾਊਸ ਨੂੰ ਅਲਵਿਦਾ ਆਖ ਦਿੱਤਾ ਅਤੇ ਇਸ ਦੇ ਨਾਲ ਹੀ ਅਮਰੀਕਾ ਦੇ ਇਤਿਹਾਸ ਵਿਚ ਉਨ੍ਹਾਂ ਦੇ ਕਾਰਜਕਾਲ ਦੀ ਇੱਕ ਅਜਿਹੀ ਦਾਗਦਾਰ ਵਿਰਾਸਤ ਅੰਕਿਤ ਹੋ ਗਈ ਜਿਹੀ ਪਹਿਲਾਂ ਕਦੇ ਨਹੀਂ ਦੇਖੀ ਗਈ। ਟਰੰਪ ਦੇ ਬਿਆਨਾਂ ਅਤੇ ਉਨ੍ਹਾਂ ਦੀਆਂ ਨੀਤੀਆਂ ਕਾਰਨ ਉਨ੍ਹਾਂ ਨੂੰ ਅਜਿਹੇ ਰਾਸ਼ਟਰਪਤੀ ਦੇ ਰੂਪ ਵਿਚ ਜਾਣਿਆ ਜਾਵੇਗਾ ਜਿਨ੍ਹਾਂ ’ਤੇ ਦੋ ਵਾਰ ਮਹਾਦੋਸ਼ ਚਲਾਇਆ ਗਿਆ। ਰਿਅਲ ਅਸਟੇਟ ਕਾਰੋਬਾਰੀ ਤੋਂ ਨੇਤਾ ਬਣੇ 74 ਸਾਲਾ ਟਰੰਪ ਨੇ ਵਾਸ਼ਿੰਗਟਨ ਡੀਸੀ ਵਿਚ ਸੱਤਾ ਦੇ ਗਲਿਆਰਿਆਂ ਵਿਚ ਰਾਜਨੀਤੀ ਦੇ ਨਿਯਮਾਂ ਵਿਚ ਵੱਡੇ ਫੇਰਬਦਲ ਕੀਤੇ।