Friday, November 22, 2024
 

ਚੰਡੀਗੜ੍ਹ / ਮੋਹਾਲੀ

Covid-19 : ਸਕੂਲ ਕਾਲਜ ਖੋਲ੍ਹਣ ਸਬੰਧੀ ਪੰਜਾਬ ਸਰਕਾਰ ਦਾ ਵੱਡਾ ਐਲਾਨ 🏫

January 19, 2021 11:05 AM
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਮੂਹ ਸਰਕਾਰੀ ਅਤੇ ਪ੍ਰਾਇਵੇਟ ਯੂਨੀਵਰਸਿਟੀਆਂ ਸਮੇਤ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਤਹਿਤ 21 ਜਨਵਰੀ ਤੋਂ ਮੁੜ ਪੂਰਨ ਰੂਪ ਵਿਚ ਖੋਲਣ ਦਾ ਫੈਸਲਾ ਲਿਆ ਗਿਆ ਹੈ।
 ਉੱਚੇਰੀ ਸਿੱਖਿਆ ਵਿਭਾਗ ਵਲੌਂ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਯੁਨੀਵਰਸਿਟੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਨਿਰਧਾਰਤ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ ਵਿਦਿਅਕ ਸੰਸਥਾਵਾਂ ਵਲੋਂ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਆਫ-ਲਾਈਨ ਅਤੇ ਆਨ-ਲਾਈਨ ਦੋਨੋਂ ਮਾਧਿਅਮ ਰਾਹੀਂ ਪੜਾਈ ਕਰਵਾਈ ਜਾਵੇ ਅਤੇ ਸਮੈਸਟਰ/ਸਲਾਨਾ ਪ੍ਰੀਖਿਆਵਾਂ ਆਫ-ਲਾਈਨ ਮਾਧਿਅਮ ਰਾਹੀਂ ਹੀ ਕੰਡਕਟ ਕਰਵਾਈਆਂ ਜਾਣ। ਇਸ ਦੇ ਨਾਲ ਹੀ ਦਿਵਿਆਰਥੀਆਂ ਨੂੰ ਆਪਣੀ ਮਰਜ਼ੀ ਮੁਤਾਬਕ ਕਲਾਸਾਂ ਲਗਾਉਣ ਦੀ ਖੁੱਲ ਹੋਵੇਗੀ ਅਤੇ ਉਹਨਾਂ ’ਤੇ ਕਲਾਸਾਂ ਲਗਾਉਣ ਸਬੰਧੀ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਬਣਾਇਆ ਜਾਵੇਗਾ।
 ਬੁਲਾਰੇ ਨੇ ਦੱਸਿਆ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਹਾਸਟਲ ਖੋਲੇ ਜਾਣ। ਹਾਸਟਲ ਦਾ ਕਮਰਾ ਪ੍ਰਤੀ ਵਿਦਿਆਰਥੀ ਜਾਂ ਕਮਰੇ ਦੇ ਸਾਇਜ਼ ਅਨੁਸਾਰ ਲੋੜੀਂਦੀ ਡਿਸਟੈਂਸਿੰਗ/ਵਿਦਿਆਰਥੀਆਂ ਦੀ ਸੇਫਟੀ ਨੂੰ ਧਿਆਨ ਵਿਚ ਰੱਖਦੇ ਹੋਏ ਅਲਾਟ ਕੀਤਾ ਜਾਵੇ ਅਤੇ ਅਲਾਟਮੈਂਟ ਸਮੇਂ ਤਰਜੀਹ ਫਾਇਨਲ ਸਾਲ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇ।
 

Have something to say? Post your comment

Subscribe