Friday, November 22, 2024
 

ਜੰਮੂ ਕਸ਼ਮੀਰ

ਕਸ਼ਮੀਰ ’ਚ ਠੰਢ ਦਾ ਕਹਿਰ, ਤਾਪਮਾਨ ਡਿੱਗਿਆ ⛄

January 17, 2021 10:14 AM

ਸ਼੍ਰੀਨਗਰ : ਕਸ਼ਮੀਰ ਦੇ ਕਈ ਇਲਾਕਿਆਂ ’ਚ ਸਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ ਵਿਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਘਾਟੀ ’ਚ ਠੰਢ ਦਾ ਕਹਿਰ ਹੋਰ ਵਧ ਗਿਆ ਹੈ। ਇਸ ਵਜ੍ਹਾ ਕਰ ਕੇ ਪ੍ਰਸਿੱਧ ਡਲ ਝੀਲ ਦੇ ਨਾਲ-ਨਾਲ ਕਈ ਇਲਾਕਿਆਂ ਵਿਚ ਪਾਣੀ ਦੇ ਸਰੋਤ ਜੰਮ ਗਏ ਹਨ। ਸ਼੍ਰੀਨਗਰ ਸਮੇਤ ਘਾਟੀ ਦੇ ਕਈ ਇਲਾਕਿਆਂ ਵਿਚ ਸਨਿਚਰਵਾਰ ਸਵੇਰ ਨੂੰ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਵਿਜ਼ੀਬਿਲਟੀ ਘੱਟ ਗਈ।
ਮੌਸਮ ਵਿਭਾਗ ਅਧਿਕਾਰੀ ਨੇ ਦਸਿਆ ਕਿ ਬੀਤੀ ਰਾਤ ਘੱਟੋ-ਘੱਟ ਤਾਪਮਾਨ ’ਚ ਹੋਰ ਗਿਰਾਵਟ ਆਉਣ ਨਾਲ ਸੀਤ ਲਹਿਰ ਦਾ ਕਹਿਰ ਹੋਰ ਵੱਧ ਗਿਆ ਹੈ। ਉਨ੍ਹਾਂ ਦਸਿਆ ਕਿ ਜੰਮੂੁ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿਚ ਘੱਟੋ-ਘੱਟ ਤਾਪਮਾਨ 0 ਤੋਂ 8.2 ਡਿਗਰੀ ਹੇਠਾਂ ਦਰਜ ਕੀਤਾ ਗਿਆ, ਜਦਕਿ ਪਿਛਲੀ ਰਾਤ ਘੱਟੋ-ਘੱਟ ਤਾਪਮਾਨ 0 ਤੋਂ 7.6 ਡਿਗਰੀ ਹੇਠਾਂ ਦਰਜ ਕੀਤਾ ਗਿਆ ਸੀ।
ਸ਼੍ਰੀਨਗਰ ਵਿਚ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 0 ਤੋਂ 8.4 ਡਿਗਰੀ ਹੇਠਾਂ ਦਰਜ ਕੀਤਾ ਗਿਆ, ਜੋ ਕਿ 1991 ਤੋਂ ਬਾਅਦ ਸੱਭ ਤੋਂ ਘੱਟ ਤਾਪਮਾਨ ਹੈ। ਹੱਡ ਕਬਾਅ ਵਾਲੀ ਠੰਢ ਕਾਰਨ ਡਲ ਝੀਲ ਦੀ ਸਤ੍ਹਾ ਜੰਮ ਗਈ ਹੈ ਅਤੇ ਅਧਿਕਾਰੀਆਂ ਨੇ ਲੋਕਾਂ ਲਈ ਉਸ ’ਤੇ ਨਾ ਚੱਲਣ ਨੂੰ ਲੈ ਕੇ ਸਲਾਹ ਜਾਰੀ ਕੀਤੀ ਹੈ। ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਸੂਬਾ ਆਫ਼ਤ ਮੋਚਨ ਬਲ ਅਤੇ ਪੁਲਿਸ, ਝੀਲ ਦੇ ਆਲੇ-ਦੁਆਲੇ ਗਸ਼ਤ ਕਰ ਰਹੇ ਹਨ। ਘਾਟੀ ਦੇ ਕਈ ਇਲਾਕਿਆਂ ’ਚ ਸੜਕਾਂ ’ਤੇ ਬਰਫ਼ ਦੀ ਮੋਟੀ ਪਰਤ ਜੰਮੀ ਹੋਈ ਹੈ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ’ਚ ਪਰੇਸ਼ਾਨੀ ਹੋ ਰਹੀ ਹੈ।

 

Have something to say? Post your comment

 

ਹੋਰ ਜੰਮੂ ਕਸ਼ਮੀਰ ਖ਼ਬਰਾਂ

 
 
 
 
Subscribe