ਲੋਹੜੀ ਦੀ ਅੱਗ ’ਚ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਜਿਲ੍ਹਾ ਮੋਹਾਲੀ ਵਿੱਚ ਕਿਸਾਨਾਂ ਸ਼ਹੀਦਾਂ ਨੂੰ ਦਿੱਤੀ ਗਈ ਆਪ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਵੱਲੋਂ ਸ਼ਰਧਾਂਜਲੀ
ਮੋਹਾਲੀ : ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਅਤੇ ਜਿਲ੍ਹਾ ਸਕੱਤਰ ਪ੍ਰਭਜੌਤ ਕੌਰ ਅਤੇ ਜਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਵਿੱਚ ਅੱਜ ਮੋਹਾਲੀ 3 ਬੀ ਟੂ ਦੀ ਮਾਰਕੀਟ ਵਿੱਚ ਲੋਹੜੀ ਮੌਕੇ ਕਿਸਾਨਾਂ ਦੀ ਮੰਗ ਦਾ ਸਮਰਥਨ ਕਰਦੇ ਹੋਏ ਕਾਲੇ ਕਨੂੰਨ ਦੀਆਂ ਕਾਪੀਆਂ ਸ਼ਾੜ ਕੇ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕੀਤੀ।
70 ਦੇ ਕਰੀਬ ਜਾਨਾ ਜਾਣ ਦੇ ਬਾਵਜੂਦ ਵੀ ਸਰਕਾਰ ਨੂੰ ਠੰਡ ਵਿੱਚ ਬੈਠੇ ਕਿਸਾਨਾਂ ਦੀਆਂ ਮੌਤਾਂ ਦਿਖਾਈ ਨਹੀਂ ਦੇ ਰਹੀਆਂ, ਦੇਸ਼ ਦਾ ਹਾਕਮ ਕਾਰਪੋਰੇਟ ਘਰਾਣੇ ਲਈ ਕੰਮ ਕਰ ਰਹੀ ਹੈ : ਪਰਮਿੰਦਰ ਸਿੰਘ ਗੋਲਡੀ
ਉਨ੍ਹਾਂ ਕਿਹਾ ਕਿ ਸਾਡਾ ਅੰਨਦਾਤਾ ਆਪਣੀ ਹੋਂਦ ਬਚਾਉਣ ਨੂੰ ਲੈ ਕੇ ਕੇਂਦਰ ਦੇ ਖੇਤੀ ਬਾਰੇ ਕਾਲੇ ਕਾਨੂੰਨਾਂ ਖਿਲਾਫ ਕੜਾਕੇ ਦੀ ਠੰਢ ਵਿੱਚ ਦਿੱਲੀ ਦੇ ਬਾਰਡਰ ਉੱਤੇ ਦਿਨ ਰਾਤ ਅੰਦੋਲਨ ਕਰ ਰਿਹਾ ਹੈ। ਅੰਦੋਲਨ ਵਿਚ ਡੱਟੇ ਹੋਏ 70 ਦੇ ਕਰੀਬ ਕਿਸਾਨ ਭਰਾ ਸ਼ਹੀਦੀਆਂ ਪਾ ਗਏ ਹਨ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਰੋਜ਼ਾਨਾ ਸਾਡੇ ਪੰਜਾਬ ਵਿੱਚ ਦਿੱਲੀ ਦੀ ਸਰਹੱਦ ਉੱਤੋਂ ਸ਼ਹੀਦਾਂ ਦੀਆਂ ਲਾਸ਼ਾਂ ਆ ਰਹੀਆਂ ਹਨ। ਇਕ ਪਾਸੇ ਪੰਜਾਬ ਦੇ ਕਿਸਾਨ ਦਾ ਪੁੱਤ ਦੇਸ਼ ਦੀ ਸਰਹੱਦ ਉੱਤੇ ਦੁਸ਼ਮਣ ਦੇਸ਼ਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਰਿਹਾ ਹੈ, ਦੂਜੇ ਪਾਸੇ ਸਾਡੇ ਹੀ ਦੇਸ਼ ਦੇ ਹਾਕਮ ਖਿਲਾਫ ਲੋਕਤੰਤਰਿਕ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਸ਼ਹੀਦ ਹੋ ਰਿਹਾ ਹੈ।
ਸ਼ਹੀਦਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕਰਨਾ ਮੋਦੀ ਸਰਕਾਰ ਦਾ ਪੁਰਾਣਾ ਨਾਤਾ ਉਹੀ ਚਾਲਾਂ ਅੱਜ ਦਿੱਲੀ ਕਿਸਾਨ ਮੋਰਚੇ ਤੇ ਬੀਜੇਪੀ ਦੀ ਸਰਕਾਰ ਕਰ ਰਹੀ ਹੈ : ਪ੍ਰਭਜੋਤ ਕੌਰ
ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਹਾਕਮ ਅੰਨਾ, ਬੋਲਾ ਅਤੇ ਗੂੰਗਾ ਹੋ ਚੁੱਕਿਆ ਹੈ। ਬੀਜੇਪੀ ਬਾਰਡਰਾਂ ਤੇ ਜਦ ਛੱਡ ਭਰਾ ਸ਼ਹੀਦ ਹੁੰਦੇ ਨੇ ਉਹਨਾਂ ਉਪਰ ਵੀ ਚੋਣਾਂ ਸਮੇਂ ਰਾਜਨੀਤੀ ਕਰਦੀ ਹੈ, ਉਹੀ ਰਾਜਨੀਤੀ ਕਰਕੇ ਅਤੇ ਕਿਸਾਨਾਂ ਮੋਰਚੇ ਨੂੰ ਕਮਜ਼ੋਰ ਕਰਨ ਲਈ ਤਰਾਂ ਤਰਾਂ ਦੇ ਇਲਜ਼ਾਮ ਲਗਾ ਰਹੀ ਹੈ। ਜੋ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਮੁੱਠੀਭਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਿਹਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਗੁਵਿੰਦਰ ਮਿੱਤਲ ਵਲੋਂ ਬੋਲਦਿਆਂ ਕਿਹਾ ਕਿ ਅੱਜ ਪਾਰਟੀ ਵਲੋਂ ਜੋ ਕਾਲੇ ਕਨੂੰਨ ਦੀਆਂ ਕਾਪੀਆਂ ਬਾਲ ਕੇ ਲੋਹੜੀ ਵਿੱਚ ਸਾੜਣ ਦਾ ਮਕਸਦ ਹੈ ਕਿ ਇਹ ਸਾਕੇ ਤੇ ਕੁੰਭ ਕਰਣੀ ਨੀਂਦ ਤੋਂ ਜਾਗ ਕੇ ਮੰਗਾਂ ਮੰਨਦੇ ਹੋਏ ਕਾਲੇ ਕਨੂੰਨਾਂ ਨੂੰ ਰੱਦ ਕਰੇ।
ਇਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਰਾਜ ਗਿੱਲ, ਨਰਿੰਦਰ ਸਿੰਘ ਸ਼ੇਰਗਿੱਲ , ਗੁਰਤੇਜ ਸਿੰਘ ਪੰਨੂ , ਨਵਜੋਤ ਸੈਣੀ, ਕੁਲਜੀਤ ਸਿੰਘ ਰੰਧਾਵਾ, ਸਵੀਟੀ ਸ਼ਰਮਾ, ਵਰਮਾ , ਬਹਾਦਰ ਸਿੰਘ ਚਾਹਲ, ਗੁਰਮੇਜ ਸਿੰਘ ਕਾਹਲੋਂ, ਜਗਦੇਵ ਮਲੋਆ, ਡਾ:ਆਹਲੂਵਾਲੀਆ, ਗੁਰਿੰਦਰ ਸਿੰਘ ਕੈਰੋਂ, ਸਵਰਨਜੀਤ ਕੌਰ ਬਲਟਾਨਾ, ਰਮੇਸ਼ ਸ਼ਰਮਾ, ਅਮਰਦੀਪ ਕੌਰ, ਮਨਦੀਪ ਮਟੌਰ , ਗੱਜਣ ਸਿੰਘ, ਅਜੀਤ ਕਾਂਸਲ, ਜਸਪਾਲ ਕਾਉਣੀ ਅਨੂੰ ਬੱਬਰ, ਗੁਰਸ਼ਰਨ ਸਿੰਘ, ਪ੍ਰਭਜੋਤ ਬਲੌਂਗੀ ਆਦਿ ਸ਼ਾਮਲ ਸਨ।