ਵਾਸ਼ਿੰਗਟਨ : ਚੋਣ ਹਾਰਨ ਮਗਰੋਂ ਟਰੰਪ ਨੇ ਵਾਹਵਾ ਰੌਲਾ ਪਾਇਆ ਕਿ ‘ਮੈਂ ਜਿਤਿਆ ਹਾਂ ਮੇਰੇ ਨਾਲ ਹੇਰਾ ਫੇਰੀ ਹੋਈ’ ਇਸ ਤੋ ਇਲਾਵਾ ਟਰੰਪ ਸਮਰਥਕਾਂ ਨੇ ਵੀ ਰੋਸ ਮੁਜ਼ਾਹਰੇ ਕੀਤੇ ਪਰ ਆਖ਼ਰ ਟਰੰਪ ਭਾਊ ਮੰਨ ਹੀ ਗਿਆ ਕਿ ਮੈਂ ਹਾਰ ਗਿਆ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਰਾਜਧਾਨੀ ਸਥਿਤ ਕੈਪਿਟਲ ਬਿਲਡਿੰਗ ’ਤੇ ਹਿੰਸਾ ਅਤੇ ਭਾਰੀ ਵਿਰੋਧ ਪ੍ਰਦਰਸ਼ਨ ਵਿਚ ਅਮਰੀਕੀ ਕਾਂਗਰਸ ਨੇ ਜੋਅ ਬਾਈਡੇਨ ਦੀ ਜਿੱਤ ’ਤੇ ਮੁਹਰ ਲਾ ਦਿੱਤੀ ਹੈ। ਕਾਂਗਰਸ ਦੇ ਦੋਹਾਂ ਸਦਨਾਂ ਦੇ 3 ਨਵੰਬਰ ਨੂੰ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਪ੍ਰਾਪਤ ਹੋਏ ਇਲੈਕਟਰੋਲ ਕਾਲਜ ਵੋਟ ਨੂੰ ਸਵੀਕਾਰ ਕਰਨ ਦੇ ਬਾਅਦ ਹੁਣ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਨੂੰ ਮਿਲੀ ਜਿੱਤ ’ਤੇ ਮੁਹਰ ਲਗਾ ਦਿੱਤੀ। ਹੁਣ 20 ਜਨਵਰੀ ਨੂੰ ਜੋਅ ਬਾਈਡੇਨ ਦੇਸ਼ ਦੇ 46ਵੇਂ ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕਣਗੇ।
ਕਾਂਗਰਸ ਵੱਲੋਂ ਬਾਈਡੇਨ ਦੀ ਜਿੱਤ ’ਤੇ ਮੁਹਰ ਲਗਾਉਣ ਦੇ ਬਾਅਦ ਟਰੰਪ ਨੇ ਆਖਿਰਕਾਰ ਆਪਣੀ ਹਾਰ ਸਵੀਕਾਰ ਕਰ ਲਈ ਹੈ। ਉਹਨਾਂ ਨੇ ਕਿਹਾ ਕਿ 20 ਜਨਵਰੀ ਨੂੰ ਜੋਅ ਬਾਈਡੇਨ ਨੂੰ ਸੱਤਾ ਦਾ ਵਿਵਸਥਿਤ ਟਰਾਂਸਫਰ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਕੈਪਿਟਲ ਬਿਲਡਿੰਗ ’ਤੇ ਭਾਰੀ ਹੰਗਾਮੇ ਦੇ ਬਾਅਦ ਕਾਂਗਰਸ ਦੀ ਕਾਰਵਾਈ ਨੂੰ ਮੁਅੱਤਲ ਕਰਨਾ ਪਿਆ ਸੀ। ਬਾਅਦ ਵਿਚ ਕਾਰਵਾਈ ਸ਼ੁਰੂ ਹੋਈ ਤਾਂ ਟਰੰਪ ਸਮਰਥਕ ਰੀਪਬਲਿਕਨ ਨੇਤਾਵਾਂ ਨੇ ਅਰੀਜੋਨਾ ਦੇ ਚੋਣ ਨਤੀਜਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ, ਜਿਸ ਨੂੰ ਸੈਨੇਟ ਅਤੇ ਹਾਊਸ ਆਫ ਰੀਪ੍ਰੀਜੈਂਟੇਟਿਵ ਨੇ ਖਾਰਿਜ ਕਰ ਦਿੱਤਾ ਅਤੇ ਬਾਈਡੇਨ ਦੀ ਜਿਤ ਨੂੰ ਜਾਇਜ਼ ਠਹਿਰਾਇਆ।