ਵਾਸ਼ਿੰਗਟਨ : ਟਰੰਪ ਨੂੰ ਆਪਣੀ ਹਾਰ ਮਨਜੂਰ ਨਹੀ ਹੋਈ ਇਸੇ ਲਈ ਟਰੰਪ ਵਲੋ ਆਪਣੇ ਸਮਰਥਕਾਂ ਨੂੰ ਭੜਕਾ ਕੇ ਰੌਲਾ ਪਵਾ ਦਿਤਾ ਗਿਆ ਜਿਸ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਕਈ ਫਟੜ ਹੋ ਗਏ। ਜਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪੱਖੀ ਅਮਰੀਕੀ ਕੈਪੀਟਲ ਬਿਲਡਿੰਗ ਵਿੱਚ ਆਣ ਵੱੜੇ ਜਿਸ ਦੇ ਨਤੀਜੇ ਵਜੋਂ ਫ਼ੈਲੀ ਅਫ਼ਰਾ-ਤਫ਼ਰੀ ਵਿੱਚ ਇੱਕ ਔਰਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਪੱਖੀਆਂ ਦੀ ਬਗਾਵਤ ਉੱਪਰ ਨਾਖ਼ੁਸ਼ੀ ਦਾ ਪਰਗਟਵਾ ਕੀਤਾ ਹੈ। ਬਾਇਡਨ ਨੇ ਰਾਸ਼ਟਰਪਤੀ ਟਰੰਪ ਨੂੰ ਹਿੰਸਾ ਕਾਬੂ ਕਰਨ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਹੈ।ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਕਾਂਗਰਸ ਉੱਪਰ ਧਾਵਾ ਬੋਲਣ ਦੀ ਅਪੀਲ ਕੀਤੀ ਸੀ ਨੇ ਰੌਲਾ ਪੈਣ ਮਗਰੋਂ ਉਨ੍ਹਾਂ ਨੂੰ ਘਰ ਜਾਣ ਦੀ ਅਪੀਲ ਕੀਤੀ ਹੈ।
ਜਿਕਰਯੋਗ ਹੈ ਕਿ ਸੰਯੁਕਤ ਰਾਜ ਵਿੱਚ, ਯੂਐਸ ਰਾਸ਼ਟਰਪਤੀ ਚੋਣ ਦੇ ਨਤੀਜੇ ਨੂੰ ਲੈ ਕੇ ਰਾਜਨੀਤਿਕ ਰੱਸਾਕਸ਼ੀ ਜਾਰੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਚੋਣਾਂ ਦੀ ਧਾਂਦਲੀ ਦਾ ਇਲਜ਼ਾਮ ਲਗਾਇਆ ਹੈ ਅਤੇ ਦਬਾਅ ਵਿੱਚ ਲੱਗੇ ਹੋਏ ਹਨ। ਇਸ ਦੌਰਾਨ ਟਰੰਪ ਦੇ ਸਮਰਥਕਾਂ ਦੀ ਭੀੜ ਨੇ ਯੂਐਸ ਕੈਪੀਟਲ ਹਿੱਲ ਦੀ ਇਮਾਰਤ ਦੇ ਬਾਹਰ ਹੰਗਾਮਾ ਖੜ੍ਹਾ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਇਲੈਕਟ ਜੋਅ ਬਿਡੇਨ(Joe Biden) ਨੇ ਟਰੰਪ ਦੇ ਸਮਰਥਕਾਂ ਦੀ ਯੂਐਸ ਕੈਪੀਟਲ ਹਿੱਲ ਵਿਖੇ ਹੋਏ ਹੰਗਾਮੇ ਨੂੰ ਦੇਸ਼ਧ੍ਰੋਹ ਦੱਸਿਆ ਹੈ।
ਰਾਇਟਰਜ਼ ਦੀ ਇਕ ਰਿਪੋਰਟ ਦੇ ਅਨੁਸਾਰ, ਯੂਐਸ ਕੈਪੀਟਲ ਹਿੱਲ ਵਿੱਚ ਹਿੰਸਾ ਦੌਰਾਨ ਇੱਕ ਔਰਤ ਦੀ ਗੋਲੀ ਲੱਗਣ ਨਾਲ ਮੌਤ ਦੀ ਖ਼ਬਰ ਹੈ। ਪ੍ਰਦਰਸ਼ਨਕਾਰੀਆਂ ਦੀ ਪੁਲਿਸ ਵਿਚਾਲੇ ਹਿੰਸਕ ਝੜਪਾਂ ਤੋਂ ਬਾਅਦ ਕੰਪਲੈਕਸ ਬੰਦ ਕਰ ਦਿੱਤਾ ਗਿਆ ਸੀ। ਕੈਪੀਟਲ ਦੇ ਅੰਦਰ ਇਹ ਘੋਸ਼ਣਾ ਕੀਤੀ ਗਈ ਸੀ ਕਿ ਬਾਹਰੀ ਸੁਰੱਖਿਆ ਖਤਰੇ ਕਾਰਨ ਕੋਈ ਵੀ ਵਿਅਕਤੀ ਕੈਪੀਟਲ ਹਿੱਲ ਕੰਪਲੈਕਸ ਦੇ ਬਾਹਰ ਜਾਂ ਅੰਦਰ ਨਹੀਂ ਜਾ ਸਕਦਾ।