ਨਵੀਂ ਦਿੱਲੀ : ਕਾਰੋਬਾਰੀ ਹਫਤੇ ਦੇ ਪਹਿਲੇ ਦਿਨ, ਘਰੇਲੂ ਸ਼ੇਅਰ ਬਾਜ਼ਾਰ ਵਿੱਚ ਖਰੀਦ ਦੇ ਦੌਰਾਨ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 10 ਪੈਸੇ ਮਜ਼ਬੂਤ ਹੋ ਕੇ 73.02 ਦੇ ਪੱਧਰ 'ਤੇ ਬੰਦ ਹੋਇਆ।
ਅੱਜ, ਭਾਰਤੀ ਰੁਪਿਆ 18 ਪੈਸੇ ਦੇ ਵਾਧੇ ਨਾਲ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਤੀ ਡਾਲਰ 72.94 ਰੁਪਏ 'ਤੇ ਖੁੱਲ੍ਹਿਆ ਅਤੇ ਦਿਨ ਦੇ ਕਾਰੋਬਾਰ ਦੌਰਾਨ 72.90-73.03 ਦੇ ਦਾਇਰੇ ਵਿੱਚ ਰਿਹਾ। ਅੰਤ ਵਿੱਚ, ਇਹ 10 ਪੈਸੇ ਚੜ੍ਹ ਕੇ 73.02 ਪ੍ਰਤੀ ਡਾਲਰ ਦੇ ਪੱਧਰ ਤੇ ਬੰਦ ਹੋਇਆ।
ਸ਼ੁੱਕਰਵਾਰ ਨੂੰ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.12 ਰੁਪਏ 'ਤੇ ਬੰਦ ਹੋਇਆ ਸੀ।