ਸ਼੍ਰੀਨਗਰ : ਜਿਆਦਾ ਬਰਫ਼ ਪੈਣ ਕਾਰਨ ਆਵਾਜਾਈ ਹੋਈ ਬੰਦ ਬੀਤੇ ਕਲ ਕਸ਼ਮੀਰ ਘਾਟੀ ਵਿਚ ਬਾਹੁਤ ਜਿਆਦਾ ਬਰਫ਼ ਪੈਣ ਕਾਰਨ ਸੜਕਾਂ ਜਾਮ ਹੋ ਗਈਆਂ ਜਿਸ ਕਾਰਨ ਕਈ ਵਾਹਨ ਫਸ ਗਏ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਕਸ਼ਮੀਰ ਘਾਟੀ ਦੇ ਜਿਆਦਾਤਰ ਹਿੱਸਿਆਂ ’ਚ ਬਰਫ਼ਬਾਰੀ ਦੇ ਬਾਅਦ ਘਾਟੀ ਦਾ ਦੇਸ਼ ਦੇ ਹੋਰ ਹਿੱਸਿਆਂ ਤੋਂ ਸੜਕ ਅਤੇ ਹਵਾਈ ਸੰਪਰਕ ਟੁੱਟ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਜਿਆਦਾਤਰ ਸਥਾਨਾਂ ’ਤੇ ਰਾਤ ’ਚ ਅਤੇ ਕੁੱਝ ਸਥਾਨਾਂ ’ਤੇ ਤੜਕੇ ਬਰਫ਼ਬਾਰੀ ਸ਼ੁਰੂ ਹੋਈ। ਉਨ੍ਹਾਂ ਦਸਿਆ ਕਿ ਉਤਰੀ ਕਸ਼ਮੀਰ ਦੇ ਕੁੱਝ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਹੋਈ ਜਦਕਿ ਮੱਧ ਅਤੇ ਦਖਣੀ ਕਸ਼ਮੀਰ ਦੇ ਜਿਆਦਾਤਰ ਹਿੱਸਿਆਂ ’ਚ ਮੱਧਮ ਬਰਫ਼ਬਾਰੀ ਹੋਈ। ਉਥੇ ਹੀ ਘਾਟੀ ਦੇ ਉਚਾਈ ਵਾਲੇ ਖੇਤਰਾਂ ’ਚ ਮੱਧਮ ਤੋਂ ਭਾਰੀ ਬਰਫ਼ਬਾਰੀ ਹੋਈ।
ਅਧਿਕਾਰੀ ਨੇ ਦਸਿਆ, ‘‘ਦੁਪਿਹਰ ਤਕ ਇਸੇ ਰਫ਼ਤਾਰ ਨਾਲ ਬਰਫ਼ਬਾਰੀ ਜਾਰੀ ਰਹੀ। ਉਨ੍ਹਾਂ ਦਸਿਆ ਕਿ ਸ਼੍ਰੀਨਰਗ ’ਚ ਤਿੰਨ ਤੋਂ ਚਾਰ ਇੰਚ ਤਕ ਤਾਜ਼ਾ ਬਰਫ਼ਾਬਾਰੀ ਹੋਈ। ਉਥੇ ਕਾਜੀਗੁੰਡ ’ਚ ਨੌ ਇੰਚ ਤਕ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦਸਿਆ ਕਿ ਸੈਰ ਸਪਾਟੇ ਲਈ ਮਸ਼ਹੂਰ ਪਹਿਲਗਾਮ ’ਚ ਪੰਜ ਤੋਂ 6 ਇੰਚ ਤਕ ਅਤੇ ਕੋਕੇਰਨਾਗ ’ਚ 9 ਇੰਚ ਤਕ ਬਰਫ਼ਬਾਰੀ ਹੋਈ।