ਮੁੰਬਈ : ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਮਹਾਰਾਸ਼ਟਰ ਸਰਕਾਰ ਨੇ ਲਾਕਡਾਊਨ ਪਾਬੰਦੀਆਂ ਵਿੱਚ 31 ਜਨਵਰੀ 2021 ਤੱਕ ਵਾਧਾ ਕਰ ਦਿੱਤਾ ਹੈ। ਦੱਸ ਦਈਏ ਕੀ ਸਰਕਾਰ ਨੇ ਲੋਕਾਂ ਨੂੰ ਨਵਾਂ ਸਾਲ ਮਨਾਉਣ ਲਈ ਘਰੋਂ ਬਾਹਰ ਨਹੀਂ ਜਾਣ ਦੀ ਅਪੀਲ ਕੀਤੀ ਹੈ। ਸੂਬਾ ਸਰਕਾਰ ਦੇ ਸਰਕੂਲਰ ’ਚ ਲੋਕਾਂ ਤੋਂ ਅਪਣੇ ਘਰਾਂ ’ਚ ਹੀ ਆਮ ਤਰੀਕੇ ਨਾਲ ਨਵੇਂ ਸਾਲ ਦਾ ਸਵਾਗਤ ਕਰਨ ਅਤੇ ਸਮੁੰਦਰ ਕਿਨਾਰੇ, ਪਾਰਕ, ਸੜਕਾਂ ’ਤੇ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ।
ਸਰਕੂਲਰ ’ਚ ਵਿਸ਼ੇਸ਼ ਕਰ ਕੇ 10 ਸਾਲ ਤੋਂ ਛੋਟੇ ਬੱਚਿਆਂ ਅਤੇ 60 ਸਾਲ ਤੋਂ ਵੱਧ ਦੇ ਬਜ਼ੁਰਗਾਂ ਤੋਂ ਇਸ ਮਹਾਂਮਾਰੀ ਦੇ ਮੱਦੇਨਜ਼ਰ ਨਵਾਂ ਸਾਲ ਮਨਾਉਣ ਲਈ ਘਰੋਂ ਬਾਹਰ ਨਹੀਂ ਜਾਣ ਦੀ ਅਪੀਲ ਕੀਤੀ ਹੈ। ਮੁੰਬਈ ’ਚ ਨਵੇਂ ਸਾਲ ’ਤੇ ਮਰੀਨ ਡਰਾਈਵ, ਗੇਟਵੇਅ ਆਫ਼ ਇੰਡੀਆ, ਗਿਰਗਾਂਵ ਅਤੇ ਜੁਹੂ ਆਦਿ ਸਥਾਨਾਂ ’ਤੇ ਵੱਡੀ ਗਿਣਤੀ ’ਚ ਲੋਕ ਪਹੁੰਚਦੇ ਹਨ।