ਚੰਡੀਗੜ੍ਹ : ਸਾਲ 2020 ਨੂੰ ਯਾਦਗਾਰ ਬਣਾਉਣ ਲਈ ਗੂਗਲ ਨੇ ਇਸ ਵਾਰ ਵੀ ਖਾਸ ਅੰਦਾਜ਼ ਵਿੱਚ ਡੂਡਲ (Doodle) ਦੇ ਜ਼ਰੀਏ ਸੈਲੀਬਰੇਟ ਕੀਤਾ ਹੈ। ਨਵੇਂ ਸਾਲ ਦੇ ਸਵਾਗਤ ਵਿੱਚ ਗੂਗਲ ਨੇ New Years Eve 2020 ਨੂੰ ਪੇਸ਼ ਕੀਤਾ ਹੈ। ਗੂਗਲ ਨੇ ਸਾਲ 2020 ਦੇ ਆਖਰੀ ਦਿਨ ਦੁਨੀਆ ਭਰ ਵਿੱਚ ਨਵੇਂ ਸਾਲ ਤੋਂ ਪਹਿਲੀ ਸ਼ਾਮ ਨੂੰ ਮਨਾਉਣ ਲਈ ਇੱਕ ਪਿਆਰਾ ਜਿਹਾ ਡਿਜੀਟਲ ਐਨੀਮੇਟੇਡ ਗਰਾਫਿਕ ਪੇਸ਼ ਕੀਤਾ ਹੈ। ਨਵੇਂ ਸਾਲ ਤੋਂ ਪਹਿਲੀ ਸ਼ਾਮ ਮੌਕੇ ਗੂਗਲ ਨੇ ਇੱਕ ਲਿੰਗ ਦਿੱਤਾ ਹੈ, ਜਿਸ 'ਤੇ ਜਾਂਦੇ ਹੀ ਤੁਸੀਂ ਇਤਹਾਸ ਦੇ ਪੰਨੀਆਂ ਉੱਤੇ ਕਿਵੇਂ ਗੂਗਲ ਨੇ ਡੂਡਲ ਬਣਾਏ। ਦੱਸ ਦਈਏ ਕੀ ਨਵੇਂ ਡੂਡਲ ਵਿੱਚ ਪਟਾਕਿਆਂ ਅਤੇ ਬੱਲਬ ਵਾਲੀਆਂ ਲੜੀਆਂ ਲਗਾਈਆਂ ਗਈਆਂ ਹਨ। ਇਸ ਖਾਸ ਮੌਕੇ ਉੱਤੇ ਗੂਗਲ ਨੇ ਡੂਡਲ ਦੇ ਸੇਂਟਰ ਵਿੱਚ ਇੱਕ ਘਰ ਦਾ ਡਿਜਾਇਨ ਦਿਖਾਇਆ ਹੈ, ਜਿਸ ਵਿੱਚ ਇੱਕ ਘੜੀ ਲੱਗੀ ਹੈ। ਇਸ ਘੜੀ ਦੇ ਹੇਠਾਂ ਹੀ 2020 ਲਿਖਿਆ ਹੈ।