ਨਵੀਂ ਦਿੱਲੀ : ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਹੁਣ ਤਕ ਕਈ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਇਸ ਦਾ ਮੁੱਖ ਕਾਰਨ ਠੰਢ ਦਸਿਆ ਜਾ ਰਿਹਾ ਹੈ। ਕਿਉਕਿ ਦਿੱਲ ਦੇ ਮਰੀਜ਼ਾਂ ਨੂੰ ਠੰਢ ਦੇ ਮੌਸਮ ਵਿਚ ਜਿਆਦਾ ਖਿਆਲ ਰਖਣਾ ਪੈਂਦਾ ਹੈ। ਹੁਣ ਦਿੱਲੀ ਵਿਚ ਚੱਲ ਰਹੇ ਖੇਤੀ ਸੰਘਰਸ਼ ਵਿਚ ਮਾਨਸਾ ਜ਼ਿਲੇ੍ਹ ਦੇ ਪਿੰਡ ਧਰਮਪੁਰ ਦੇ 72 ਸਾਲਾ ਕਿਸਾਨ ਪਿਆਰਾ ਸਿੰਘ ਦੀ ਠੰਡ ਲੱਗਣ ਨਾਲ ਮੌਤਹੋ ਗਈ ਹੈ । ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਇਹ ਕਿਸਾਨ ਦਿੱਲੀ ਧਰਨੇ ਉਤੇ ਡਟਿਆ ਹੋਇਆ ਸੀ।