ਕੋਲੰਬੋ : ਸ਼੍ਰੀਲੰਕਾ ਵਿੱਚ 20 ਦਿਨ ਦੇ ਮੁਸਲਮਾਨ ਬੱਚੇ ਦਾ ਜਬਰਨ ਦਾਹ ਸਸਕਾਰ ਕਰਨ ਮਗਰੋਂ ਬਵਾਲ ਮੱਚ ਗਿਆ ਹੈ। ਆਲੋਚਕਾਂ ਨੇ ਕਿਹਾ ਕਿ ਸਰਕਾਰ ਦਾ ਇਹ ਹੁਕਮ ਵਿਗਿਆਨ ਆਧਾਰਿਤ ਨਹੀਂ ਹੈ। ਇਸ ਹੁਕਮ ਦਾ ਮਕਸਦ ਸਿਰਫ ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾਉਣਾ ਹੈ।
ਦੱਸ ਦਈਏ ਕਿ ਸ਼੍ਰੀਲੰਕਾ ਵਿੱਚ ਮੁਹੰਮਦ ਫਹੀਮ ਅਤੇ ਉਨ੍ਹਾਂ ਦੀ ਪਤਨੀ ਫਾਤੀਮਾ ਸ਼ਫਨਾ ਦੇ ਘਰ 18 ਨੰਵਬਰ ਨੂੰ ਪੁੱਤਰ ਹੋਇਆ ਸੀ। 7 ਦਸੰਬਰ ਦੀ ਰਾਤ ਨੂੰ ਉਸ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋਈ ਜਿਸ ਤੋਂ ਬਾਅਦ ਉਸ ਨੂੰ ਰਾਜਧਾਨੀ ਕੋਲੰਬੋ ਵਿਖੇ ਬੱਚਿਆਂ ਦੇ ਹਸਪਤਾਲ ਲਿਜਾਇਆ ਗਿਆ। ਉੱਥੇ ਐਂਟੀਜਨ ਟੈਸਟ ਵਿੱਚ ਬੱਚਾ ਕੋਰੋਨਾ ਪੌਜ਼ਿਟਿਵ ਪਾਇਆ ਗਿਆ।
ਮਾਂ ਨੂੰ ਨਹੀਂ ਹੋਇਆ ਕੋਰੋਨਾ
ਹਸਪਤਾਲ ਦੇ ਡਾਕਟਰਾਂ ਨੇ ਫਹੀਮ ਅਤੇ ਉਨ੍ਹਾਂ ਦੀ ਪਤਨੀ ਦਾ ਵੀ ਟੈਸਟ ਕੀਤਾ ਪਰ ਦੋਵੇਂ ਕੋਰੋਨਾ ਨੇਗੇਟਿਵ ਪਾਏ ਗਏ। ਬੱਚੇ ਦੇ ਪਿਤਾ ਨੇ ਡਾਕਟਰਾਂ ਤੋਂ ਪੁੱਛਿਆ ਕਿ ਇਹ ਕਿਵੇਂ ਸੰਭਵ ਹੈ ਕਿ ਬੱਚਾ ਕੋਰੋਨਾ ਪੌਜ਼ਿਟਿਵ ਹੈ ਅਤੇ ਸਾਨੂੰ ਦੋਹਾਂ ਨੂੰ ਕੋਰੋਨਾ ਨਹੀਂ ਹੈ। ਬੱਚੇ ਨੂੰ ਦੁੱਧ ਪਿਆਉਣ ਵਾਲੀ ਮਾਂ ਨੂੰ ਵੀ ਕੋਰੋਨਾ ਨਹੀਂ ਹੋਇਆ ਪਰ ਡਾਕਟਰਾਂ ਨੇ ਕੁੱਝ ਨਹੀਂ ਦੱਸਿਆ ਅਤੇ ਫਹੀਮ ਅਤੇ ਉਨ੍ਹਾਂ ਦੀ ਪਤਨੀ ਨੂੰ ਘਰ ਭੇਜ ਦਿੱਤਾ ਅਤੇ ਕਿਹਾ ਕਿ ਉਹ ਫ਼ੋਨ ਕਰ ਕੇ ਬੱਚੇ ਦਾ ਹਾਲਚਾਲ ਪੁੱਛ ਸਕਦੇ ਹਨ।
ਇਹ ਵੀ ਪੜ੍ਹੋ : ਤਾਬੜਤੋੜ ਗੋਲੀਆਂ ਨਾਲ ਗੂੰਜੀ ਦਿੱਲੀ
ਇਸ ਤੋਂ ਬਾਅਦ ਅਗਲੇ ਦਿਨ ਦੱਸਿਆ ਗਿਆ ਕਿ ਬੱਚੇ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਡਾਕਟਰਾਂ ਨੇ ਸ਼੍ਰੀਲੰਕਾ ਦੇ ਕਨੂੰਨ ਦਾ ਪਾਲਣ ਕਰਦੇ ਹੋਏ ਬੱਚੇ ਦੇ ਦਾਹ ਸਸਕਾਰ ਲਈ ਫਹੀਮ ਨੂੰ ਦਸਤਾਵੇਜ਼ ਉੱਤੇ ਹਸਤਾਖਰ ਲਈ ਕਿਹਾ, ਪਰ ਫਹੀਮ ਨੇ ਮਨਾ ਕਰ ਦਿੱਤਾ।
ਸਸਕਾਰ ਦੀ ਨੀਤੀ ਨੂੰ ਬਦਲਣ ਦੀ ਅਪੀਲ
ਸ਼੍ਰੀਲੰਕਾ ਦੇ ਰਾਜਨੀਤਕ, ਧਾਰਮਿਕ ਅਤੇ ਜਥੇਬੰਦਕ ਨੇਤਾਵਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦਾਹ ਸਸਕਾਰ ਦੀ ਨੀਤੀ ਨੂੰ ਬਦਲੇ। ਨੇਤਾਵਾਂ ਨੇ ਵਿਸ਼ਵ ਸਿਹਤ ਸੰਗਠਨ ਦੀ ਸਲਾਹ ਨੂੰ ਮੰਨਣੇ ਕਿਹਾ ਹੈ। ਸ਼੍ਰੀਲੰਕਾ ਦੇ ਮੁਸਲਮਾਨ ਕਾਉਂਸਿਲ ਦੇ ਉਪ-ਪ੍ਰਧਾਨ ਹਿਲਮੀ ਅਹਿਮਦ ਨੇ ਮੀਡਿਆ ਨਾਲ ਗੱਲ ਕਰਦੇ ਹਏ ਕਿਹਾ ਕਿ ਸਾਫ਼ ਸੀ ਕਿ ਇਹ ਹਰਕੱਤ ਨਕਸਲਵਾਦੀ ਏਜੰਡੇ ਦਾ ਹਿੱਸਾ ਸੀ, ਜੋ ਮੁਸਲਮਾਨ ਘੱਟ ਗਿਣਤੀਆਂ ਨੂੰ ਟਾਰਗੇਟ ਕਰ ਕੇ ਕੀਤਾ ਗਿਆ ਸੀ। ਬਿਨਾਂ ਮਾਂ ਬਾਪ ਨੂੰ ਦਿਖਾਏ ਬੱਚੇ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਦੱਸ ਦਈਏ ਕਿ ਉਧਰ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤੇ ਹਨ।