Friday, November 22, 2024
 

ਸਿਹਤ ਸੰਭਾਲ

ਕ੍ਰਿਸਮਸ ਸਪੈਸ਼ਲ : ਘਰ ਵਿਚ ਇੰਝ ਬਣਾਓ ਸਵਾਦਲਾ ਪਲੱਮ ਕੇਕ

December 25, 2020 10:07 AM

ਟੋਰਾਂਟੋ : ਕ੍ਰਿਸਮਸ ਮੌਕੇ ਬਣਾਈ ਜਾਣ ਵਾਲੀ ਇੱਕ ਟਰਡਿਸ਼ਨਲ ਟੇਸਟੀ ਡਿਸ਼ ਦਾ ਨਾਮ ਹੈ ਪਲੱਮ ਕੇਕ।ਕ੍ਰਿਸਮਸ ਮੌਕ ਪਲੱਮ ਕੇਕ ਜ਼ਰੂਰ ਬਣਾਇਆ ਜਾਂਦਾ ਹੈ। ਤੁਸੀਂ ਵੀ ਆਪਣੇ ਘਰ ਵਿੱਚ ਸੌਖ ਨਾਲ ਪਲੱਮ ਕੇਕ ਬਣਾ ਸਕਦੇ ਹੋ। ਇਹ ਕੇਕ ਇੱਕ ਹੈਲਦੀ ਕੇਕ ਹੈ ਜੋ ਫਰੂਟ ਅਤੇ ਡਰਾਈ ਫੂਟਸ ਨੂੰ ਮਿਲਾ ਕੇ ਬਣਦਾ ਹੈ। ਪਲੱਮ ਕੇਕ ਇੱਕ ਫਰੂਟ ਕੇਕ ਹੈ ਜਿਨੂੰ ਇੰਗਲੈਂਡ ਵਿੱਚ ਮੁੱਖ ਰੂਪ 'ਚ ਛੁੱਟੀਆਂ ਦੇ ਦੌਰਾਨ ਅਤੇ ਕ੍ਰਿਸਮਸ ਮੌਕੇ ਬਣਾਇਆ ਜਾਂਦਾ ਹੈ। ਪਰ ਹੁਣ ਭਾਰਤ ਵਿੱਚ ਵੀ ਇਹ ਕੇਕ ਲੋਕਾਂ ਨੂੰ ਓਨਾ ਹੀ ਪਿਆਰਾ ਹੈ ।

ਸਮੱਗਰੀ

ਪਲੱਮ ਕੇਕ ਦੇ ਬਿਨਾਂ ਕ੍ਰਿਸਮਸ ਦਾ ਮਜ਼ਾ ਅਧੂਰਾ ਹੈ। ਪਲੱਮ ਕੇਕ ਬੱਚੀਆਂ ਨੂੰ ਹੀ ਨਹੀਂ, ਵੱਡਿਆਂ ਨੂੰ ਵੀ ਬਹੁਤ ਚੰਗਾ ਲੱਗਦਾ ਹੈ ਤਾਂ ਇਸ ਕਰਿਸਮਸ ਉੱਤੇ ਆਪਣੀ ਫੈਮਿਲੀ ਨੂੰ ਖਵਾਓ ਘਰ ਦਾ ਬਣਿਆ ਹੋਇਆ ਪਲੱਮ ਕੇਕ ਅਤੇ ਪਾਓ ਬਿਲਕੁੱਲ ਮਾਰਕੀਟ ਵਰਗਾ ਸਵਾਦ। ਵੇਖੋ ਘਰਵਾਲੇ ਤੁਹਾਡੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਣਗੇ। ਤਾਂ ਅਸੀਂ ਇੱਥੇ ਦੱਸ ਰਹੇ ਹਾਂ, ਟਰੇਡਿਸ਼ਨਲ ਪਲੱਮ ਕੇਕ ਬਣਾਉਣ ਦਾ ਆਸਾਨ ਢੰਗ -

ਤੁਹਾਨੂੰ ਚਾਹੀਦਾ ਹੋਵੇਗਾ ਅੱਧਾ ਕਪ ਪਲੱਮ ਸ‍ਲਾਇਸ, ਇੱਕ ਕਟੌਰੀ ਮੈਦਾ, ਤਿੰਨ ਆਂਡੇ ਫੇਂਟੇ ਹੋਏ, ਅੱਧਾ ਕਟੋਰੀ ਮੱਖਣ, ਅੱਧਾ ਕਪ ਚੀਨੀ, ਇੱਕ ਚੱਮਚ ਲੈਮਨ ਜੇਸਟ ਅਤੇ ਇੱਕ ਚੁਟਕੀ ਬੇਕਿੰਗ ਪਾਊਡਰ।

ਬਣਾਉਣ ਦਾ ਢੰਗ . .

ਬਣਾਉਣ ਦਾ ਢੰਗ ਇਹ ਹੈ ਕਿ ਸਭ ਤੋਂ ਪਹਿਲਾਂ ਓਵਨ ਨੂੰ 325 ਡਿਗਰੀ ਉੱਤੇ ਪ੍ਰੀਹੀਟ ਕਰ ਲਵੋ। ਇਸ ਦੇ ਬਾਅਦ ਚੀਨੀ ਅਤੇ ਬਟਰ ਨੂੰ ਮਿਕਸ ਕਰਨ ਮਗਰੋਂ ਕਿਸੇ ਦੂਜੇ ਬਰਤਨ ਵਿੱਚ ਆਂਡੇ ਅਤੇ ਲੈਮਨ ਜੇਸਟ ਨੂੰ ਫੇਂਟ ਲਵੇਂ। ਹੁਣ ਬਟਰ ਵਾਲੀ ਕਟੋਰੀ ਵਿੱਚ ਮੈਦਾ ਅਤੇ ਇੱਕ ਚੁਟਕੀ ਬੇਕਿੰਗ ਪਾਊਡਰ ਮਿਲਾਓ। ਇਸ ਤੋਂ ਬਾਅਦ ਇੱਕ ਪੈਨ ਵਿੱਚ ਬਟਰ ਨੂੰ ਚੰਗੀ ਤਰ੍ਹਾਂ ਲਗਾ ਲਵੋ ਅਤੇ ਉਸ ਵਿੱਚ ਇਸ ਮੈਦਾ ਅਤੇ ਬੇਕਿੰਗ ਪਾਊਡਰ ਦੇ ਮਿਸ਼ਰਣ ਨੂੰ ਫੈਲਾ ਦਿਓ। ਇਸ ਦੇ ਬਾਅਦ ਉਪਰੋਂ ਬਟਰ ਵਾਲੇ ਪਲੱਮ ਸਲਾਇਸ ਨਾਲ ਸਜਾਓ ਅਤੇ ਠੰਡਾ ਹੋਣ 'ਤੇ ਨਟਸ ਦੇ ਨਾਲ ਸਰਵ ਕਰੋ। ਘਰਦਿਆਂ ਨਾਲ ਇੰਜੋਯ ਕਰੋ ਸਵਾਦਲਾ ਪਲੱਮ ਕੇਕ ਅਤੇ ਤਿਓਹਾਰ ਦੀ ਖੁਸ਼ੀ ਨੂੰ ਦੁਗਣਾ ਕਰੋ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਹਰ ਗੱਲ ਭਰਮ ਨਹੀਂ ਹੁੰਦੀ, ਕਿਸੇ ਵਿਚ ਵਿਗਆਨਕ ਕਾਰਨ ਵੀ ਹੁੰਦੇ ਹਨ, ਪੜ੍ਹੋ

ਵੱਧ ਰਹੇ ਪ੍ਰਦੂਸ਼ਣ ਵਿਚ AQI ਕੀ ਹੈ ਅਤੇ ਘਰ ਅੰਦਰ ਸ਼ੁੱਧ ਹਵਾ ਕਿਵੇਂ ਰੱਖੀਏ ?

Pollution : ਇਹ 7 ਅਭਿਆਸ ਫੇਫੜਿਆਂ ਨੂੰ ਜ਼ਹਿਰੀਲੀ ਹਵਾ ਤੋਂ ਬਚਾਏਗਾ

ਜਾਣੋ ਕਿਨੀ ਬੀਅਰ ਪੀਣੀ ਚਾਹੀਦੀ ਹੈ ? ਜਾਂ ਪੀਣੀ ਹੀ ਨਹੀਂ ਚਾਹੀਦੀ ?

ਹੁਣ ਤੁਹਾਨੂੰ ਮੁਲਾਇਮ ਅਤੇ ਚਮਕਦਾਰ ਵਾਲਾਂ ਲਈ ਪਾਰਲਰ ਨਹੀਂ ਜਾਣਾ ਪਵੇਗਾ, ਕੇਲੇ ਦਾ ਹੇਅਰ ਮਾਸਕ ਅਜ਼ਮਾਓ

ਜੈਤੂਨ ਦਾ ਤੇਲ ਖਾਣਾ ਪਕਾਉਣ ਲਈ ਸਭ ਤੋਂ ਵਧੀਆ ਕਿਉਂ ਮੰਨਿਆ ਜਾਂਦਾ ਹੈ ਆਓ ਜਾਣੀਏ

ਸਰਦੀਆਂ ਦੇ ਟਿਪਸ: ਇਹਨਾਂ 5 ਸੁਪਰ ਹੈਲਦੀ ਡਰਿੰਕਸ ਨੂੰ ਸ਼ਾਮਲ ਕਰੋ

ਸੌਗੀ ਦਾ ਪਾਣੀ ਅਣਗਿਣਤ ਫਾਇਦਿਆਂ ਨਾਲ ਭਰਪੂਰ ਆਓ ਜਾਣੀਏ

ਖਾਸ ਕਰ ਕੇ ਸਰਦੀਆਂ ਵਿਚ ਆਂਵਲੇ ਦੇ ਹੁੰਦੇ ਹਨ ਵੱਧ ਫਾਇਦੇ

ਨੀਂਦ ਦੀ ਕਮੀ ਹੋਣ 'ਤੇ ਸਰੀਰ 'ਚ ਦਿਖਾਈ ਦਿੰਦੇ ਹਨ ਇਹ ਲੱਛਣ

 
 
 
 
Subscribe