ਮੁਹਾਲੀ : ਦੜਵਾ ‘ਚ 12 ਸਾਲ ਦੇ ਬੱਚੇ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ 7ਵੀਂ ਜਮਾਤ ਦਾ ਵਿਦਿਆਰਥੀ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਯਸ਼ ਆਪਣੀ ਮਾਂ ਨਾਲ ਰਹਿੰਦਾ ਸੀ। ਉਸ ਦੇ ਪਿਤਾ ਚੈਨੇਈ 'ਚ ਨੌਕਰੀ ਕਰਦੇ ਹਨ। ਯਸ਼ ਕਮਰੇ 'ਚ ਇਕੱਲਾ ਸੀ ਤਾਂ ਉਸ ਨੇ ਲੋਹੇ ਦੀ ਗ੍ਰਿਰਲ ਨਾਲ ਫਾਹਾ ਲਾ ਕੇ ਜਾਨ ਦੇ ਦਿੱਤੀ। ਹਾਲਾਂਕਿ ਇੰਡਸਟਰੀਅਲ ਏਰੀਆ ਥਾਣਾ ਪੁਲਿਸ ਬੱਚੇ ਦੇ ਸੁਸਾਈਡ ਕਰਨ ਦਾ ਪਤਾ ਲਗਾ ਰਹੀ ਹੈ।