ਸੈਂਟਿਯਾਗੋ :ਅੰਟਾਰਕਟਿਕਾ ਵਿੱਚ ਕੋਰੋਨਾ ਦੀ ਲਾਗ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਹ ਜਾਣਕਾਰੀ ਚਿਲੀ ਦੀ ਸੈਨਾ ਨੇ ਦਿੱਤੀ ਹੈ। ਫ਼ੌਜ ਅਤੇ ਸਿਹਤ ਅਧਿਕਾਰੀ ਮਹਾਂਦੀਪ ਦੇ ਇਲਾਕਿਆਂ ਤੋਂ ਆਈਸੋਲੇਸ਼ਨ ਵਿਚ ਗਏ ਮੁਲਾਜ਼ਮਾਂ ਨੂੰ ਹਟਾਉਣ ਲਈ ਕੰਮ ਕਰ ਰਹੇ ਹਨ।
ਚਿਲੀ ਦੇ ਸੈਨਿਕ ਬਲਾਂ ਦਾ ਕਹਿਣਾ ਹੈ ਕਿ ਬਰਨਾਰਡੋ ਓ ਹਿੱਗਿੰਸ ਬੇਸ 'ਤੇ 36 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚ 26 ਸੈਨਾ ਦੇ ਜਵਾਨ ਸ਼ਾਮਲ ਹਨ। ਇਸਦੇ ਨਾਲ, 10 ਨਾਗਰਿਕ ਠੇਕੇਦਾਰ ਵੀ ਸੰਕਰਮਿਤ ਹੋਏ ਹਨ ਜੋ ਬੇਸ 'ਤੇ ਰੱਖ ਰਖਾਵ ਦਾ ਕੰਮ ਕਰ ਰਹੇ ਸਨ।
ਸੈਨਾ ਵੱਲੋਂ ਕਿਹਾ ਗਿਆ ਹੈ ਕਿ ਬੇਸ ‘ਤੇ ਤਾਇਨਾਤ ਸੈਨਿਕਾਂ ਨੂੰ ਪਹਿਲਾਂ ਹੀ ਅਲੱਗ-ਥਲੱਗ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ।
ਅੰਟਾਰਕਟਿਕਾ ਵਿਚ ਖੋਜ ਅਤੇ ਮਿਲਟਰੀ ਸਟੇਸ਼ਨ ਨੂੰ ਵਾਇਰਸ ਤੋਂ ਦੂਰ ਰੱਖਣ ਲਈ ਹਾਲ ਹੀ ਵਿਚ ਕਈ ਕਦਮ ਚੁੱਕੇ ਗਏ ਹਨ। ਸੈਰ-ਸਪਾਟਾ ਰੱਦ ਕਰਕੇ ਹੋਰ ਗਤੀਵਿਧੀਆਂ ਵੀ ਰੋਕ ਦਿੱਤੀਆਂ ਗਈਆਂ ਹਨ।
ਬ੍ਰਿਟਿਸ਼ ਅੰਟਾਰਕਟਿਕ ਸਰਵੇਖਣ ਨਾਲ ਜੁੜੇ ਖੋਜਕਰਤਾਵਾਂ ਅਨੁਸਾਰ 38 ਸਟੇਸ਼ਨਾਂ 'ਤੇ ਤਾਇਨਾਤ 1000 ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ' ਤੇ ਪਹੁੰਚਾਇਆ ਜਾ ਚੁੱਕਾ ਹੈ। ਸੈਨਾ ਦੇ ਪ੍ਰੈੱਸ ਅਧਿਕਾਰੀ ਨੇ ਕਿਹਾ ਹੈ ਕਿ ਕੋਰੋਨਾ ਦੇ ਦੋ ਕੇਸ ਪਹਿਲਾਂ ਦਸੰਬਰ ਦੇ ਅੱਧ ਵਿੱਚ ਸਾਹਮਣੇ ਆਏ ਸਨ ਜਦੋਂ ਦੋ ਸੈਨਿਕ ਬੀਮਾਰ ਹੋ ਗਏ ਸਨ। ਮੈਗਾਲੇਨਸ ਅੰਟਾਰਕਟਿਕਾ ਵਿੱਚ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਇਹ ਚਿਲੀ ਦੇ ਸਭ ਤੋਂ ਪ੍ਰਭਾਵਤ ਇਲਾਕਿਆਂ ਵਿੱਚੋਂ ਇੱਕ ਹੈ।
ਚਿਲੀਅਨ ਨੇਵੀ ਨੇ ਕਿਹਾ ਹੈ ਕਿ ਅੰਟਾਰਕਟਿਕ ਖੇਤਰ ਵਿੱਚ 27 ਨਵੰਬਰ ਤੋਂ 10 ਦਸੰਬਰ ਤੱਕ 208 ਚਾਲਕ ਦਲ ਚੋਂ ਲੋਕਾਂ ਨੂੰ ਕੋਰੋਨਾ ਹੋ ਗਿਆ ਸੀ, ਜੋ ਕਿਸ਼ਤੀ ਲੈ ਕੇ ਰਵਾਨਾ ਹੋਏ ਸਨ।