ਪ੍ਰਧਾਨ ਮੰਤਰੀ ਨੇ ਕਿਹਾ, ਜਾਨਵਰਾਂ ਦੇ ਬਚਾਅ ਲਈ ਯਤਨ ਰੱਖਣੇ ਹਨ ਜਾਰੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ਤੇਂਦੁਏ ਦੀ ਗਿਣਤੀ ਵਿੱਚ ਹੋਏ ਵਾਧੇ ‘ਤੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਜਾਨਵਰਾਂ ਦੀ ਸੰਭਾਲ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਟਵੀਟ ਕੀਤਾ , “ਬਹੁਤ ਚੰਗੀ ਖਬਰ! ਸ਼ੇਰ ਅਤੇ ਬਾਘਾਂ ਤੋਂ ਬਾਅਦ ਤੇਂਦੁਏ ਦੀ ਗਿਣਤੀ ਵਧੀ ਹੈ। ਜੀਵਾਂ ਦੀ ਰੱਖਿਆ ਲਈ ਕੰਮ ਕਰ ਰਹੇ ਸਾਰੇ ਲੋਕਾਂ ਨੂੰ ਮੁਬਾਰਕਾਂ। ਸਾਨੂੰ ਇਨ੍ਹਾਂ ਯਤਨਾਂ ਨੂੰ ਬਰਕਰਾਰ ਰੱਖਣਾ ਪਵੇਗਾ ਅਤੇ ਇਹ ਸੁਨਿਸ਼ਚਿਤ ਕਰਨਾ ਪਏਗਾ ਕਿ ਸਾਡੇ ਜਾਨਵਰ ਸੁਰੱਖਿਅਤ ਰਹਿਣ। ”
ਇਹ ਵੀ ਪੜ੍ਹੋ : ਸ਼੍ਰੀਲੰਕਾ ਵਿੱਚ ਕਾਲੀ ਮਾਤਾ ਦੀ ਤਸਵੀਰ ਦੀ ਬੇਅਦਬੀ ਕਾਰਨ ਪਿਆ ਰੱਫ਼ੜ
ਦੱਸ ਦੇਈਏ ਕਿ ਦੇਸ਼ ਵਿਚ ਚੀਤੇ ਦੀ ਗਿਣਤੀ ਵਿਚ 60 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਸਬੰਧ ਵਿਚ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਮੌਸਮ ਪਰਿਵਰਤਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸੋਮਵਾਰ ਨੂੰ ਇਕ ਵਿਸਥਾਰਤ ਰਿਪੋਰਟ ਜਾਰੀ ਕੀਤੀ ਹੈ। ਸਾਲ ਦੀ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ, 12, 852 ਤੇਂਦੁਏ ਹਨ, ਜਦਕਿ 2014 ਵਿਤ ਦੇਸ਼ ਵਿੱਚ 7910 ਤੇਂਦੁਏ ਹਨ।