ਅਮਰੀਕਾ: ਅਮਰੀਕਾ 'ਚ ਗੂਗਲ ਵੱਲੋਂ ਇੱਥੇ ਕੰਮ ਕਰਨ ਵਾਲੇ 90 ਹਜ਼ਾਰ ਮੁਲਾਜ਼ਮਾਂ ਨੂੰ ਹਫਤਾਵਾਰੀ ਅਤੇ ਮੁਫ਼ਤ ਕੋਵਿਡ-19 ਟੈਸਟ ਦੀ ਸਹੂਲਤ ਮੁਹਈਆ ਕਰਵਾਈ ਜਾਵੇਗੀ। ਇਨਾ ਹੀ ਨਹੀਂ ਸਰਚ ਇੰਜਣ ਗੂਗਲ ਨੇ ਐਲਾਨ ਕੀਤਾ ਹੈ ਕਿ ਕੰਪਨੀ 'ਚ ਵਰਕ ਫ੍ਰਾਮ ਹੋਮ ਦੀ ਪਾਲਿਸੀ ਅਗਲੇ ਸਾਲ ਦੇ 2021 ਤਕ ਰਹੇਗੀ।ਦੱਸ ਦਈਏ ਕਿ ਗੂਗਲ ਅਤੇ ਇਸ ਦੇ ਯੂਟਿਊਬ ਸਮੇਤ ਹੋਰ ਸਹਾਇਕ ਕੰਪਨੀਆਂ ਨੇ ਮੁਲਾਜ਼ਮ ਘਰ ਤੋਂ ਕੰਮ ਕਰਨ ਅਤੇ ਮੁਫਤ ਟੈਸਟ ਦੀ ਸਹੂਲਤ ਦੇ ਹੱਕਦਾਰ ਹੋਣਗੇ। ਇਹ ਜਾਣਕਾਰੀ ਵਾਲ ਸਟ੍ਰੀਟ ਜਰਨਲ 'ਚ ਇਕ ਰਿਪੋਰਟ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ।ਗੂਗਲ ਦੀ ਵਰਕ ਫਰਾਮ ਹੋਮ ਦੀ ਨਵੀਂ ਪਾਲਿਸੀ ਦੁਨੀਆ ਭਰ 'ਚ ਇਸ ਦੇ 2 ਲੱਖ ਮੁਲਾਜ਼ਮਾਂ ਨਾਲ ਲਾਗੂ ਹੋਵੇਗੀ।
ਰਿਪੋਰਟ ਮੁਤਾਬਿਕ, ਅਗਲੇ ਗੂਗਲ ਆਪਣੇ ਪਾਰਟਨਰ BiolQ ਨੂੰ 50 ਡਾਲਰ ਪ੍ਰਤੀ ਟੈਸਟ ਭੁਗਤਾਨ ਕਰ ਰਿਹਾ ਹੈ। ਜੇ ਹਫ਼ਤੇ 'ਚ ਸਾਰੇ 90 ਹਜ਼ਾਰ ਮੁਲਾਜ਼ਮ ਟੈਸਟ ਕਰਵਾਉਂਦੇ ਹਨ ਤਾਂ ਇਸ ਦਰ ਤੋਂ ਹਰ ਹਫ਼ਤੇ ਹੋਣ ਵਾਲੇ ਟੈਸਟ ਦੀ ਕੁੱਲ ਲਾਗਤ 4.5 ਬਿਲਿਅਨ ਡਾਲਰ ਹੋਵੇਗੀ। ਇਹ ਜਾਣਕਾਰੀ ਕੰਪਨੀ ਦੇ ਬੁਲਾਰਾ ਨੇ 'ਦ ਵਰਜ' (The Verge) ਨੂੰ ਦਿੱਤੀ ਜਿਸ ਦੇ ਇੰਟਰਨ ਵੀ ਇਸ ਸਮਾਗਮ ਲਈ ਯੋਗ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਗੂਗਲ ਨੇ 2021 ਦੇ ਜਨਵਰੀ ਮਹੀਨੇ 'ਚ ਆਪਣੇ ਦਫਤਰ ਮੁੜ ਖੋਲ੍ਹਣ ਤੇ ਮੁਲਾਜ਼ਮਾਂ ਦੀ ਵਾਪਸੀ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅਗਲੇ ਸਾਲ ਮਈ 'ਚ ਦਫਤਰ ਦੇ ਦੁਬਾਰਾ ਖੋਲ੍ਹਣ 'ਤੇ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ।