ਵੈਲਿੰਗਟਨ : ਨਿਊਜ਼ੀਲੈਂਡ ਸਰਕਾਰ ਫ਼ਾਰਮਾਸਿਊਟੀਕਲ ਕੰਪਨੀਆਂ ਐਸਟਰਾਜ਼ੇਨੇਕਾ ਅਤੇ ਨੋਵਾਵੈਕਸ ਤੋਂ ਕੋਰੋਨਾ ਰੋਕੂ ਟੀਕੇ ਖ਼ਰੀਦੇਗੀ, ਇਸ ਬਾਬਤ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਨਵੇਂ ਸਮਝੌਤੇ ਐਸਟਰਾਜ਼ੇਨੇਕਾ ਤੋਂ 7.6 ਮਿਲੀਅਨ ਖ਼ੁਰਾਕਾਂ ਦੀ ਪਹੁੰਚ ਨੂੰ ਸੁਰੱਖਿਅਤ ਕਰਦੇ ਹਨ ਜੋ ਕਿ 3.8 ਮਿਲੀਅਨ ਲੋਕਾਂ ਲਈ ਲੋੜੀਂਦੇ ਹੋਣਗੇ ਅਤੇ ਨੋਵਾਵੈਕਸ ਤੋਂ 10.72 ਮਿਲੀਅਨ ਖ਼ੁਰਾਕਾਂ ਲਈਆਂ ਜਾਣਗੀਆਂ ਜੋ ਕਿ 5.36 ਮਿਲੀਅਨ ਲੋਕਾਂ ਲਈ ਕਾਫ਼ੀ ਹਨ। ਇੱਕ ਸਰਕਾਰੀ ਬਿਆਨ ਮੁਤਾਬਕ, ਦੋਵੇਂ ਟੀਕੇ ਲਗਵਾਉਣ ਲਈ ਦੋ ਖੁਰਾਕਾਂ ਦੀ ਲੋੜ ਹੁੰਦੀ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਤਕ ਸੁਰੱਖਿਅਤ ਕੀਤੇ ਗਏ ਚਾਰ ਪੂਰਵ ਖ਼ਰੀਦ ਸਮਝੌਤੇ ਫ਼ਾਈਜ਼ਰ/ਬਾਇਓਨਟੈਕ ਤੋਂ 750, 000 ਕੋਰਸ ਹਨ, ਜਾਨਸਨ ਤੋਂ 5 ਮਿਲੀਅਨ ਕੋਰਸ, ਆਕਸਫੋਰਡ/ਐਸਟਰਾਜ਼ੇਨੇਕਾ ਯੂਨੀਵਰਸਿਟੀ ਤੋਂ 3.8 ਮਿਲੀਅਨ ਕੋਰਸ ਅਤੇ ਨੋਵਾਵੈਕਸ ਤੋਂ 5.36 ਮਿਲੀਅਨ ਕੋਰਸ ਹਨ। ਇਥੇ ਟੀਕੇ ਤਕਨਾਲੋਜੀ ਦੀਆਂ ਕਈ ਕਿਸਮਾਂ ਦੇ ਹਨ ਜਿਨ੍ਹਾਂ ਦੀ ਵਰਤੋਂ ਕੋਵਿਡ-19 ਟੀਕੇ ਵਿਕਸਿਤ ਕਰਨ ਲਈ ਕੀਤੀ ਗਈ ਹੈ। ਅਰਡਰਨ ਨੇ ਕਿਹਾ, ‘‘ਸਾਡੀ ਰਣਨੀਤੀ ਵੱਖ ਵੱਖ ਕਿਸਮਾਂ ਦੀ ਤਕਨਾਲੌਜੀ ਨੂੰ ਖ਼ਰੀਦਣ ਦੀ ਰਹੀ ਹੈ। ਇਹ ਯਕੀਨੀ ਕਰਨ ਲਈ ਕਿ ਜੇਕਰ ਕੁਝ ਟੀਕੇ ਟ੍ਰਾਇਲ ਵਿਚ ਅਸਫਲ ਰਹਿੰਦੇ ਹਨ ਤਾਂ ਸਾਡੇ ਕੋਲ ਹੋਰ ਵਿਕਲਪ ਉਪਲਬਧ ਹੋਣਗੇ।’’
ਇਹ ਨਿਊਜ਼ੀਲੈਂਡ ਦਾ ਹੁਣ ਤਕ ਦਾ ਸਭ ਤੋਂ ਵੱਡਾ ਟੀਕਾਕਰਨ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੀ ਪਹਿਲੀ ਤਰਜੀਹ ਸਰਹੱਦੀ ਕਰਮਚਾਰੀਆਂ ਅਤੇ ਜ਼ਰੂਰੀ ਸਟਾਫ਼ ਨੂੰ ਟੀਕਾਕਰਨ ਦੀ ਹੋਵੇਗੀ ਜਿਨ੍ਹਾਂ ਵਿਚ ਵਾਇਰਸ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ 2021 ਦੀ ਦੂਜੀ ਤਿਮਾਹੀ ਵਿਚ ਸਾਡੇ ਫਰੰਟ-ਲਾਈਨ ਕਰਮਚਾਰੀਆਂ ਨੂੰ ਟੀਕੇ ਦਿੱਤੇ ਜਾਣਗੇ।