Friday, November 22, 2024
 

ਜੰਮੂ ਕਸ਼ਮੀਰ

ਭਾਰੀ ਬਰਫ਼ਬਾਰੀ ਮਗਰੋਂ ਜੰਮੂ-ਸ਼੍ਰੀਨਗਰ ਕੌਮੀ ਮਾਰਗ ਬੰਦ

December 13, 2020 07:57 AM

ਜੰਮੂ : ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਭਾਰੀ ਬਰਫ਼ਬਾਰੀ ਮਗਰੋਂ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗੁਰਮੁਲ ਪਿੰਡ 'ਚ ਮੋਹਲੇਧਾਰ ਮੀਂਹ ਪੈਣ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ 8 ਪਰਿਵਾਰਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਲਿਜਾਇਆ ਗਿਆ ਹੈ। ਸ਼ਨੀਵਾਰ ਨੂੰ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ 270 ਕਿਲੋਮੀਟਰ ਲੰਮੇ ਰਾਜਮਾਰਗ 'ਤੇ ਸਥਿਤ ਜਵਾਹਰ ਟਨਲ ਦੀ ਜ਼ਮੀਨ 'ਤੇ ਬਰਫ਼ ਦੀ 9 ਇੰਚ ਦੀ ਪਰਤ ਜਮ੍ਹਾ ਹੋ ਗਈ ਹੈ ਅਤੇ ਮੋਰਗ, ਮਗੇਰਕੋਟ ਅਤੇ ਪੰਥਿਆਲ 'ਚ ਮੀਂਹ ਪੈਣ ਤੋਂ ਬਾਅਦ ਕਈ ਥਾਂਵਾਂ 'ਤੇ ਜ਼ਮੀਨ ਖਿਸਕਣ ਕਾਰਨ ਸੜਕ ਰੁੱਕ ਗਈ ਹੈ।

ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਅੰਨ੍ਹੇ ਪਿਤਾ ਨੇ ਧੀ ਦੀ ਇੱਜ਼ਤ ਕੀਤੀ ਤਾਰ ਤਾਰ

ਅਧਿਕਾਰੀਆਂ ਨੇ ਦੱਸਿਆ ਕਿ ਰਣਨੀਤਕ ਰੂਪ ਨਾਲ ਅਹਿਮ ਸੜਕ 'ਤੇ ਆਵਾਜਾਈ ਤੇਜ਼ੀ ਨਾਲ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸੜਕ ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਦੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ 8 ਪਰਿਵਾਰਾਂ ਨੂੰ ਰਹਿਣ ਲਈ ਸਥਾਨ ਅਤੇ ਰਾਹਤ ਸਮੱਗਰੀ ਉਪਲੱਬਧ ਕਰਵਾਈ ਹੈ।ਜ਼ਿਕਰਯੋਗ ਹੈ ਕਿ ਸਬੰਧਿਤ ਏਜੰਸੀਆਂ ਨੇ ਮੁੱਖ ਮਾਰਗ ਸਾਫ਼ ਕਰਨ ਲਈ ਕਰਮੀ ਅਤੇ ਮਸ਼ੀਨਾਂ ਨੂੰ ਸੇਵਾ 'ਚ ਲਗਾਇਆ ਹੈ।

 

Have something to say? Post your comment

 

ਹੋਰ ਜੰਮੂ ਕਸ਼ਮੀਰ ਖ਼ਬਰਾਂ

 
 
 
 
Subscribe