Friday, November 22, 2024
 

ਚੰਡੀਗੜ੍ਹ / ਮੋਹਾਲੀ

ਚੰਡੀਗੜ੍ਹ :ਗੋਲਡ ਲੈਬ ਦੇ ਸੰਚਾਲਕ ਨੂੰ ਗੋਲੀ ਮਾਰ ਫਰਾਰ ਹੋਏ ਲੁਟੇਰੇ

December 10, 2020 09:28 AM

ਚੰਡੀਗੜ੍ਹ : ਸੈਕਟਰ 23 ਸੀ ਸਥਿਤ ਜਵੈਲਰਜ਼ ਮਾਰਕੀਟ ਅੰਦਰ ਬਣੀ ਗੋਲਡ ਲੈਬ ‘ਚ ਲੁੱਟ ਦੀ ਕੋਸ਼ਿਸ਼ ਨਾਕਾਮ ਹੋ ਗਈ। ਉਥੇ ਮੌਜੂਦ ਸਟਾਫ਼ ਵੱਲੋਂ ਚੁਸਤੀ ਵਰਤਣ ਨਾਲ ਲੁਟੇਰੇ ਵਾਰਦਾਤ ਨੂੰ ਦੇਣ ਤੋਂ ਨਾਕਾਮ ਹੋ ਗਏ ‘ਤੇ ਸੰਚਾਲਕ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਬੁੱਧਵਾਰ ਦੁਪਿਹਰ ਨਕਾਬਪੋਸ਼ ਲੁਟੇਰੇ ਗੋਲਡ ਲੈਬ ਅੰਦਰ ਲੁੱਟ ਦੀ ਨੀਅਤ ਨਾਲ ਦਾਖ਼ਲ ਹੋਏ ਪਰ ਸਟਾਫ਼ ਦੀ ਚੁਸਤੀ ਨਾਲ ਨਾਕਾਮ ਹੋਣ ਮਗਰੋਂ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ ਅਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਕਰਜ਼ੇ ਤੋਂ ਪ੍ਰੇਸ਼ਾਨ ਕਬੱਡੀ ਖਿਡਾਰੀ ਨੇ ਕੀਤੀ ਖੁਦਕੁਸ਼ੀ

ਜਿਸ ਕਾਰਨ ਲੈਬ ਸੰਚਾਲਕ ਸੰਜੂ ਦੇ ਹੱਥ 'ਤੇ ਗੋਲੀ ਲੱਗੀ ਤੇ ਉਹ ਜ਼ਖਮੀਂ ਹੋ ਗਿਆ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਆਸਪਾਸ ਦੇ ਇਲਾਕੇ ‘ਚ ਲੱਗੇ CCTV ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦਈਏ ਕਿ ਗੋਲਡ ਲੈਬ 'ਚ ਸੋਨੇ ਦੀ ਚੈਕਿੰਗ ਤੇ ਤਰਾਸ਼ਨ ਦਾ ਕੰਮ ਹੁੰਦਾ ਹੈ। ਇਸ ਦੌਰਾਨ ਉੱਥੇ ਸੋਨਾ ਵੀ ਕਾਫੀ ਮਾਤਰਾ 'ਚ ਹੁੰਦਾ ਹੈ। 

 

Have something to say? Post your comment

Subscribe